ਮੁੰਬਈ- ਅਦਾਕਾਰਾ ਆਲੀਆ ਭੱਟ 14 ਅਪ੍ਰੈਲ ਨੂੰ ਆਪਣੇ ਸੁਫਨਿਆਂ ਦੇ ਰਾਜਕੁਮਾਰ ਰਣਬੀਰ ਕਪੂਰ ਦੀ ਲਾੜੀ ਬਣ ਚੁੱਕੀ ਹੈ। ਅਦਾਕਾਰਾ ਨੇ ਨੀਤੂ ਕਪੂਰ ਦੀ ਨੂੰਹ ਬਣ ਕੇ ਕਪੂਰ ਪਰਿਵਾਰ ‘ਚ ਆਪਣੇ ਕਦਮ ਰੱਖੇ ਹਨ ਅਤੇ ਇਸ ਦੇ ਨਾਲ ਹੀ ਪਰਿਵਾਰ ਦੀਆਂ ਖੁਸ਼ੀਆਂ ‘ਚ ਚਾਰ ਚੰਨ ਲੱਗ ਗਏ ਹਨ। ਉਧਰ ਹੁਣ ਰਣਬੀਰ-ਆਲੀਆ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਕਿੰਨਰ ਵੀ ਉਨ੍ਹਾਂ ਦੇ ਘਰ ਪਹੁੰਚ ਗਏ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
Also Read: ਭਲਕੇ ਦਿੱਲੀ ਜਾਣਗੇ CM ਮਾਨ, ਮੁਹੱਲਾ ਕਲੀਨਿਕਾਂ ਤੇ ਸਕੂਲਾਂ ਦਾ ਕਰਨਗੇ ਦੌਰਾ
View this post on Instagram
ਇਹ ਵੀਡੀਓ ਰਣਬੀਰ ਕਪੂਰ ਦੇ ਘਰ ‘ਵਾਸਤੂ’ ਦੇ ਬਾਹਰ ਦਾ ਹੈ, ਜਿਥੇ ਕਿੰਨਰ ਡਾਂਸ ਕਰਦੇ ਹੋਏ ਵਿਆਹ ਦੇ ਸ਼ਗਨ ਦੀ ਡਿਮਾਂਡ ਕਰ ਰਹੇ ਹਨ। ਇਹ ਵੀਡੀਓ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਗ੍ਰਾਮ ‘ਤੇ ਸਾਂਝੀ ਕੀਤਾ ਹੈ। ਪ੍ਰਸ਼ੰਸਕ ਇਸ ਵੀਡੀਓ ‘ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਕਿੰਨਰਾਂ ਨੇ ਨਵੀਂ ਵਿਆਹੀ ਜੋੜੀ ਤੋਂ 1 ਲੱਖ ਸ਼ਗਨ ਦੀ ਮੰਗ ਕੀਤੀ ਸੀ ਪਰ 21 ਹਜ਼ਾਰ ਦਾ ਸ਼ਗਨ ਲੈ ਕੇ ਹੀ ਕਿੰਨਰ ਖੁਸ਼ੀ-ਖੁਸ਼ੀ ਰਣਬੀਰ-ਆਲਿਆ ਨੂੰ ਪਿਆਰ ਦਿੰਦੇ ਮੁੜ ਗਏ।
Also Read: ਰਾਘਵ ਚੱਢਾ ਦਾ BJP ‘ਤੇ ਵੱਡਾ ਬਿਆਨ, ਦੱਸਿਆ ‘ਭਾਰਤੀ ਜਾਹਿਲ ਪਾਰਟੀ’
ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 14 ਅਪ੍ਰੈਲ ਨੂੰ ‘ਵਾਸਤੂ’ ‘ਚ ਪਰਿਵਾਰ ਦੀ ਮੌਜੂਦਗੀ ‘ਚ ਵਿਆਹ ਰਚਾਇਆ ਹੈ। ਵਿਆਹ ਤੋਂ ਬਾਅਦ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਹਨ।



