ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਤੀ ਦੌਰਾ ਰੱਦ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੁੱਖ ਮੰਤਰੀ ਵਲੋਂ ਇਸ ਦੌਰੇ ਨੂੰ 2-3 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਾ ਸੀ।
Also Read: ਰਾਘਵ ਚੱਢਾ ਦਾ BJP ‘ਤੇ ਵੱਡਾ ਬਿਆਨ, ਦੱਸਿਆ ‘ਭਾਰਤੀ ਜਾਹਿਲ ਪਾਰਟੀ’
ਇਸ ਤੋਂ ਪਹਿਲਾਂ ਮਿਲੀ ਜਾਣਕਾਰੀ ਵਿਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਵੀ ਭਗਵੰਤ ਮਾਨ ਨਾਲ ਦਿੱਲੀ ਜਾਣਗੇ। ਭਲਕੇ ਦੌਰੇ ‘ਤੇ ਪੰਜਾਬ ਦੇ ਸਿਹਤ ਸਕੱਤਰ ਅਤੇ ਸਿੱਖਿਆ ਸਕੱਤਰ ਵੀ ਨਾਲ ਹੋਣਗੇ। ਪੰਜਾਬ ਵਿੱਚ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਮੁੱਖ ਮੰਤਰੀ ਅਤੇ ਮੰਤਰੀ ਕੱਲ੍ਹ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ।
Also Read: ਜਹਾਂਗੀਰਪੁਰੀ ‘ਚ ਹਨੂੰਮਾਨ ਜਯੰਤੀ ਜਲੂਸ ਦੌਰਾਨ ਹੋਈ ਹਿੰਸਾ, 14 ਲੋਕ ਗ੍ਰਿਫਤਾਰ



