ਮੰਦਰ ‘ਚ ਹੋਏ ਝਗੜੇ ਵਿਚ ਮਾਰ ਦਿੱਤਾ ਸੀ ਚਾਕੂ, SSP ਬੋਲੇ- ਪਹਿਲਾਂ ਨਹੀਂ ਸੀ ਕੋਈ ਅਪਰਾਧਕ ਰਿਕਾਰਡ

ਪਟਿਆਲਾ : ਪੰਜਾਬ ਦੇ ਪਟਿਆਲਾ (Patiala of Punjab) ਵਿਚ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ (The famous Shri Kali Mata temple) ਦੇ ਸਾਹਮਣੇ ਹੋਈ ਨੌਜਵਾਨ ਪ੍ਰੀਤਪਾਲ…

ਪਟਿਆਲਾ : ਪੰਜਾਬ ਦੇ ਪਟਿਆਲਾ (Patiala of Punjab) ਵਿਚ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ (The famous Shri Kali Mata temple) ਦੇ ਸਾਹਮਣੇ ਹੋਈ ਨੌਜਵਾਨ ਪ੍ਰੀਤਪਾਲ ਸਿੰਘ (Young Pritpal Singh) ਦੀ ਹੱਤਿਆ ਦੋ ਨੌਜਵਾਨਾਂ ਨੇ ਮਾਮੂਲੀ ਬਹਿਸਬਾਜ਼ੀ ਵਿਚ ਕੀਤੀ ਸੀ। ਪੁਲਿਸ ਨੇ 24 ਘੰਟੇ ਵਿਚ ਵਾਰਦਾਤ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਹਾਂ ਨੂੰ ਗ੍ਰਿਫਤਾਰ (Arrest) ਕਰ ਲਿਆ ਹੈ। ਉਸ ਦੀ ਪਛਾਣ ਸੰਨੀ ਅਤੇ ਸ਼ੁਭਮ (Sunny and Shubham) ਵਜੋਂ ਹੋਈ ਹੈ। ਖੁਲਾਸਾ ਹੋਇਆ ਹੈ ਕਿ ਦੋਵੇਂ ਨੌਜਵਾਨਾਂ ਦੀ ਪ੍ਰੀਤਪਾਲ ਦੇ ਨਾਲ ਮਾਤਾ ਮੰਦਿਰ ਵਿਚ ਮੱਥਾ ਟੇਕਣ ਦੌਰਾਨ ਬਹਿਸਬਾਜ਼ੀ ਹੋਈ ਸੀ। ਇਸ ਤੋਂ ਪਹਿਲਾਂ ਇਹ ਆਪਸ ਵਿਚ ਇਕ ਦੂਜੇ ਨੂੰ ਨਹੀਂ ਜਾਣਦੇ ਸਨ। ਕਤਲ ਦੇ ਦੋਸ਼ੀ ਨੌਜਵਾਨਾਂ ਦੇ ਖਿਲਾਫ ਪਹਿਲਾਂ ਕੋਈ ਅਪਰਾਧਕ ਕੇਸ ਵੀ ਦਰਜ ਨਹੀਂ ਹੈ। ਦੱਸ ਦਈਏ ਕਿ ਬੁੱਧਵਾਰ ਸਵੇਰੇ ਤਕਰੀਬਨ 6-30 ਵਜੇ ਦੇ ਆਸ-ਪਾਸ ਪਟਿਆਲਾ ਸ਼ਹਿਰ (City of Patiala) ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ (Shri Kali Mata Mandir) ਦੇ ਸਾਹਮਣੇ ਮਾਲ ਰੋਡ ਦੇ ਨੇੜੇ ਗਲੀ ਵਿਚ ਨੌਜਵਾਨ ਪ੍ਰੀਤਪਾਲ (Pritpal) (19) ਨੂੰ ਚਾਕੂ ਮਾਰ ਦਿੱਤਾ ਗਿਆ ਸੀ। ਚਾਕੂ ਉਸ ਦੇ ਦਿਲ ਵਿਚ ਲੱਗਾ ਅਤੇ ਹਸਪਤਾਲ (Hospital) ਵਿਚ ਉਸ ਦੀ ਮੌਤ ਹੋ ਗਈ। ਉਹ ਘਰ ਤੋਂ ਨਵਰਾਤਿਆਂ ਦੇ ਚੱਲਦੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਮੱਥਾ ਟੇਕਣ ਲਈ ਕੱਢਿਆ ਸੀ। Also Read : ਯੋ-ਯੋ ਹਨੀ ਸਿਂਘ ਦੇ ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ਵਿਚ ਹੱਥੋਪਾਈ, FIR ਦਰਜ

दोनों हत्यारोपी पुलिस की गिरफ्त में।
ਪਟਿਆਲਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪ੍ਰੀਤਪਾਲ ਦੀ ਹੱਤਿਆ ਦੇ ਮਾਮਲੇ ਵਿਚ ਐੱਸ.ਪੀ. ਸਿਟੀ ਹਰਪਾਲ ਸਿੰਘ ਦੀ ਅਗਵਾਈ ਵਿਚ ਡੀ.ਐੱਸ.ਪੀ. ਸਿਟੀ ਅਸ਼ੋਕ ਸ਼ਰਮਾ ਅਤੇ ਐੱਸ.ਐਚ.ਓ. ਥਾਣਾ ਲਾਹੌਰੀ ਗੇਟ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਜਾਂਚ ਟੀਮ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲਿਆ ਅਤੇ ਇਸ ਵਿਚ ਦੋ ਨੌਜਵਾਨਾਂ ਬਾਰੇ ਛਾਣਬੀਣ ਕੀਤੀ ਗਈ। ਛੇਤੀ ਹੀ ਸਾਹਮਣੇ ਆ ਗਿਆ ਕਿ ਸੰਨੀ ਅਤੇ ਸ਼ੁਭਮ ਨਾਂ ਦੇ ਦੋਹਾਂ ਨੌਜਵਾਨਾਂ ਨੇ ਉਸ ਦਾ ਕਤਲ ਕੀਤਾ ਹੈ। ਪੁਲਿਸ ਨੇ ਸੰਨੀ ਅਤੇ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਪ੍ਰੀਤਪਾਲ ਦੀ ਤਰ੍ਹਾਂ ਹੀ ਉਹ ਮੰਦਰ ਵਿਚ ਮੱਥਾ ਟੇਕਣ ਲਈ ਜਾ ਰਹੇ ਸਨ। ਉਹ ਉਸ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਸਨ ਅਤੇ ਨਾ ਹੀ ਕਦੇ ਮੁਲਾਕਾਤ ਹੋਈ ਸੀ। ਇਨ੍ਹਾਂ ਦਾ ਆਪਸ ਵਿਚ ਕੋਈ ਛੋਟੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਝਗੜੇ ਕਾਰਣ ਇਨ੍ਹਾਂ ਵਲੋਂ ਚਾਕੂ ਨਾਰ ਵਾਰ ਕੀਤਾ ਗਿਆ। ਚਾਕੂ ਪ੍ਰੀਤਪਾਲ ਸਿੰਘ ਦੇ ਦਿਲ ਵਿਚ ਲੱਗਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਵੇਂ ਲੜਕੇ ਖੁਦ 18,19 ਸਾਲ ਦੇ ਹਨ ਅਤੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੋਰਟ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਐੱਫ.ਆਈ.ਆਰ. ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ‘ਤੇ ਕੋਈ ਕਾਨੂੰਨੀ ਮਾਮਲਾ ਦਰਜ ਨਹੀਂ ਹੈ। ਪਰ ਜਿਸ ਪ੍ਰੀਤਪਾਲ ਦਾ ਕਤਲ ਹੋਇਆ ਹੈ, ਉਸ ‘ਤੇ ਇਕ ਚੋਰੀ ਦਾ ਮਾਮਲਾ ਦਰਜ ਹੈ।

Leave a Reply

Your email address will not be published. Required fields are marked *