ਮੁੰਬਈ: ਬਾਲੀਵੁੱਡ ਦੀ ਚਰਚਿਤ ਅਤੇ ਸੁਪਰਹਿੱਟ ਫਿਲਮ ‘ਖੋਸਲਾ ਕਾ ਘੋਸਲਾ’ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਅਨੁਪਮ ਖੇਰ ਅਤੇ ਬੋਮਨ ਈਰਾਨੀ ਦੀ ਅਦਾਕਾਰੀ ਵਾਲੀ ਫਿਲਮ ‘Khosla Ka Ghosla 2‘ 28 ਅਗਸਤ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੀ ਰਿਲੀਜ਼ ਡੇਟ ਦਾ ਰਸਮੀ ਐਲਾਨ ਮੇਕਰਸ ਵੱਲੋਂ ਟੀ-ਸੀਰੀਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਕੀਤਾ ਗਿਆ ਹੈ।
ਵਾਇਰਲ ਗਾਣੇ ‘ਤੇ ਛਾਈ ਸਟਾਰ ਕਾਸਟ ਦੀ ਰੀਲ
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਅਨੁਪਮ ਖੇਰ ਨਾਲ ਬੋਮਨ ਈਰਾਨੀ, ਰਣਵੀਰ ਸ਼ੌਰੀ ਅਤੇ ਪਰਵੀਨ ਡਬਾਸ ਪ੍ਰਸਿੱਧ ਵਾਇਰਲ ਗਾਣੇ ‘ਆਜ ਰੁਸਵਾ ਤੇਰੀ ਗਲਿਓਂ ਮੇਂ ਮੁਹੱਬਤ ਹੋਗੀ’ ‘ਤੇ ਰੀਲ ਬਣਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਇਸ ਰੀਲ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
‘ਤਾਰਾ ਸ਼ਰਮਾ‘ ਦੀ ਵੀ ਹੋਈ ਵਾਪਸੀ
ਇਸ ਸੀਕਵਲ ਵਿੱਚ ਇੱਕ ਵਾਰ ਫਿਰ ਤੋਂ ਪੁਰਾਣੀ ਕਾਸਟ ਦੀ ਵਾਪਸੀ ਹੋ ਰਹੀ ਹੈ। ਅਨੁਪਮ ਖੇਰ, ਬੋਮਨ ਈਰਾਨੀ, ਰਣਵੀਰ ਸ਼ੌਰੀ, ਕਿਰਨ ਜੁਨੇਜਾ ਅਤੇ ਪਰਵੀਨ ਡਬਾਸ ‘ਖੋਸਲਾ ਪਰਿਵਾਰ’ ਦੇ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਪਹਿਲੀ ਫਿਲਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਤਾਰਾ ਸ਼ਰਮਾ ਵੀ ਇਸ ਦੂਜੇ ਭਾਗ ਦਾ ਹਿੱਸਾ ਬਣੀ ਹੈ, ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
NEET paper leak case: 5 ਅਗਸਤ ਨੂੰ ਛਤਰਪਤੀ ਸੰਭਾਜੀਨਗਰ ‘ਚ CJP ਦੀ ਅਹਿਮ ਬੈਠਕ, ਬਣੇਗੀ ਅਗਲੇ ਅੰਦੋਲਨ ਦੀ ਰਣਨੀਤੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


