ਗੁਵਾਹਾਟੀ : ਅਸਾਮ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਸ਼ਿਵਸਾਗਰ ਜ਼ਿਲ੍ਹੇ ਦੇ ਪਿੰਡ ਵਾਸੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਹਾਦਰੀ ਅਤੇ ਮਨੁੱਖਤਾ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨਾਂ, ਸਥਾਨਕ ਨੌਜਵਾਨਾਂ ਨੇ ਮਹਿਜ਼ 6 ਦੇਸੀ ਬੇੜੀਆਂ ਦੀ ਮਦਦ ਨਾਲ ਪੰਜ ਪਿੰਡਾਂ ਦੇ 1,000 ਤੋਂ ਵੱਧ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
19 ਜੁਲਾਈ ਦੀ ਸਵੇਰ ਆਈ ਅਚਾਨਕ ਬਾੜ
ਜਾਣਕਾਰੀ ਅਨੁਸਾਰ 19 ਜੁਲਾਈ ਦੀ ਤੜਕੇ ਸ਼ਿਵਸਾਗਰ ਦੇ ਨੇਪਾਲੀ ਖੂਟੀ ਇਲਾਕੇ ਵਿੱਚ ਪਾਣੀ ਦਾ ਪੱਧਰ ਅਚਾਨਕ ਤੇਜ਼ੀ ਨਾਲ ਵਧਣ ਲੱਗਾ। ਦੇਖਦਿਆਂ ਹੀ ਦੇਖਦਿਆਂ ਹੜ੍ਹ ਦਾ ਪਾਣੀ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਛੱਤਾਂ, ਮਚਾਨਾਂ ਅਤੇ ਰੁੱਖਾਂ ‘ਤੇ ਸ਼ਰਨ ਲੈਣੀ ਪਈ। ਸ਼ਿਵਸਾਗਰ ਇਸ ਸਾਲ ਦੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਰਿਹਾ ਹੈ।
ਆਪਣੀ ਪ੍ਰਵਾਹ ਕੀਤੇ ਬਿਨਾ ਲੋਕਾਂ ਨੂੰ ਬਚਾਉਣ ‘ਚ ਜੁਟੇ ਨੌਜਵਾਨ
ਬਚਾਅ ਅਭਿਆਨ ਵਿੱਚ ਸ਼ਾਮਲ ਨੌਜਵਾਨਾਂ ਨੇ ਦੱਸਿਆ ਕਿ ਪਾਣੀ ਇੰਨੀ ਤੇਜ਼ੀ ਨਾਲ ਵਧਿਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਪਹਿਲਾਂ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਇਸ ਤੋਂ ਬਾਅਦ ਜਦੋਂ ਹੋਰਨਾਂ ਪਿੰਡਾਂ ਤੋਂ ਮਦਦ ਲਈ ਕਾਲਾਂ ਆਉਣ ਲੱਗੀਆਂ, ਤਾਂ ਉਨ੍ਹਾਂ ਨੇ ਆਪਣੇ ਘਰ ਦੇ ਸਾਮਾਨ ਦੀ ਪਰਵਾਹ ਕੀਤੇ ਬਿਨਾਂ ਰਾਤ ਦੇ 1 ਵਜੇ ਤੱਕ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ।
ਅਸਾਮ ਵਿੱਚ ਹੜ੍ਹਾਂ ਨਾਲ ਹੁਣ ਤੱਕ 80 ਤੋਂ ਵੱਧ ਲੋਕਾਂ ਦੀ ਮੌਤ
ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ASDME) ਅਤੇ disaster ਰਿਪੋਰਟਾਂ ਅਨੁਸਾਰ ਅਸਾਮ ਦੇ 5 ਜ਼ਿਲ੍ਹਿਆਂ ਵਿੱਚ 1.92 ਲੱਖ ਤੋਂ ਵੱਧ ਲੋਕ ਹੜ੍ਹ ਦੀ ਲਪੇਟ ਵਿੱਚ ਹਨ, ਜਦੋਂ ਕਿ ਹੁਣ ਤੱਕ 82 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ।
ਰਾਹਤ ਕਾਰਜਾਂ ਲਈ ਰਿਲਾਇੰਸ ਫਾਊਂਡੇਸ਼ਨ ਨੇ ਦਿੱਤੇ 21 ਕਰੋੜ
ਹੜ੍ਹ ਪੀੜਤਾਂ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਿਲਾਇੰਸ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 21 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ, ਜਿਸ ਨਾਲ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਨੂੰ ਤੇਜ਼ੀ ਮਿਲੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
‘Khosla Ka Ghosla 2’: ਰਿਲੀਜ਼ ਤੋਂ ਪਹਿਲਾਂ ਸਟਾਰ ਕਾਸਟ ਨੇ ਦਿਖਾਈ ਮਸਤੀ, ਵਾਇਰਲ ਟ੍ਰੈਂਡ ‘ਤੇ ਬਣਾਈ ਮਜ਼ੇਦਾਰ ਰੀਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


