ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਜੇਲ੍ਹ ਚ 2 ਕੈਦੀਆ ਵੱਲੋਂ ਕਤਲ ਕਰ ਦਿੱਤਾ ਗਿਆ। ਦਸ ਦਈਏ ਕਿ ਪਿੰਡ ਭਗੜਾਣਾ ਦੇ ਮਨਿੰਦਰ ਸਿੰਘ ਵੱਲੋਂ ਡੇਰਾ ਪ੍ਰੇਮੀ ਦਾ ਕਤਲ ਕੀਤਾ ਗਿਆ।
ਉੱਥੇ ਹੀ ਜੇਕਰ ਮਨਿੰਦਰ ਸਿੰਘ ਦੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੀ ਨੌਜਵਾਨ ਪੀੜੀ ਦਾ ਇਹ ਕਹਿਣਾ ਹੈ ਕਿ ਮਨਿੰਦਰ ਸਿੰਘ ਨੇ ਜੋ ਕੀਤਾ ਸਹੀ ਕੀਤਾ ਹੋਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਨਿੰਦਰ ਸਿੰਘ ਸਹੀ ਬੰਦਾ ਸੀ। ਬੇਅਦਬੀ ਕਰਨਾ ਚੰਗੀ ਗੱਲ ਨਹੀਂ ਹੈ। ਜਦੋ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਇਸ ਤਰ੍ਹਾਂ ਸੁਰਮੇ ਕੰਮ ਕਰਦੇ ਹਨ।
ਅੱਜ ਦੇ ਸਮੇਂ ‘ਚ ਪੈਸੇ ਵਾਲਿਆਂ ਦੀ ਸੁਣਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਸ ਦਈਏ ਕਿ ਮਨਿੰਦਰ ਸਿੰਘ ਦੇ ਪਿੰਡ ‘ਚ ਸੰਤ ਭਿੰਡਰਾਵਾਲੇ ਤੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਹੋਏ ਦੇਖੇ ਗਏ।
