ਦਿੱਲੀ ‘ਚ ਕੋਈ ਵੀ ਪ੍ਰਾਇਵੇਟ ਸਕੂਲ ਨਹੀਂ ਕਰੇਗਾ ਤਿੰਨ ਮਹੀਨਿਆਂ ਦੀ ਫ਼ੀਸ ਵਸੂਲ- ਮਨੀਸ਼ ਸਿਸੋਦੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕੀਤਾ ਹੈ। ਦੇਸ਼ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕੀਤਾ ਹੈ। ਦੇਸ਼ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸੇ ਵਿਚਾਲੇ ਦਿੱਲੀ ਸਰਕਾਰ ਨੇ ਰਾਜਧਾਨੀ ਦੇ ਸਾਰੇ ਪ੍ਰਾਇਵੇਟ ਸਕੂਲਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੋਂ ਤਿੰਨ ਮਹੀਨਿਆਂ ਦੀ ਫ਼ੀਸ ਨਾ ਵਸੂਲਣ ਦੇ ਹੁਕਮ ਦਿੱਤੇ ਹਨ।

Private schools in Delhi can only charge tuition fee during ...

ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਈ ਵੀ ਨਿੱਜੀ ਸਕੂਲ ਬੱਚਿਆਂ ਦੇ ਮਾਪਿਆਂ ਤੋਂ ਤਿੰਨ ਮਹੀਨਿਆਂ ਦੀ ਫ਼ੀਸ ਨਹੀਂ ਮੰਗੇਗਾ ਅਤੇ ਨਾ ਹੀ ਸਰਕਾਰ ਤੋਂ ਪੁੱਛੇ ਬਿਨਾ ਫੀਸ ਵਧਾਵੇਗਾ। ਜੇਕਰ ਕਿਸੇ ਸਕੂਲ ਨੇ ਇਸ ਹੁਕਮ ਦੀ ਉਲੰਘਣਾ ਕੀਤੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਸੋਦੀਆ ਨੇ ਕਿਹਾ ਕਿ ਸਕੂਲ ਵੱਧ ਤੋਂ ਵੱਧ ਕੇਵਲ ਇਕ ਮਹੀਨੇ ਦੀ ਹੀ ਟਿਊਸ਼ਨ ਫ਼ੀਸ ਲੈ ਸਕਣਗੇ ਅਤੇ ਹਰ ਵਿਦਿਆਰਥੀ ਨੂੰ ਆਨਲਾਇਨ ਕਲਾਸ ਦੀ ਸਹੂਲਤ ਵੀ ਦੇਣੀ ਹੋਵੇਗੀ ਜੋ ਮਾਤਾ-ਪਿਤਾ ਆਪਣੇ ਬੱਚਿਆਂ ਦੀ ਫ਼ੀਸ ਨਹੀਂ ਦੇ ਸਕਦੇ ਉਨ੍ਹਾਂ ਨੂੰ ਵੀ ਇਹ ਸੁਵਿਧਾ ਦੇਣੀ ਪਵੇਗੀ। ਮਨੀਸ਼ ਸਿਸੋਦੀਆ ਅਨੁਸਾਰ ਰਾਜਧਾਨੀ ਦਿੱਲੀ ਵਿਚ ਕਿਸੇ ਵੀ ਸਕੂਲ ਨੂੰ ਟਰਾਂਸਪੋਰਟੇਸ਼ਨ ਦੀ ਫ਼ੀਸ ਜਾ ਹੋਰ ਚਾਰਜ ਲੈਣ ਦੀ ਆਗਿਆ ਨਹੀਂ ਹੋਵੇਗੀ। ਦੱਸ ਦਈਏ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹੋਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਦੌਰਾਨ ਕਈ ਸਕੂਲਾਂ ਦੁਆਰਾ ਬੱਚਿਆਂ ਨੂੰ 3 ਮਹੀਨਿਆਂ ਦੀ ਫ਼ੀਸ ਦੇਣ ਦੇ ਸੰਦੇਸ਼ ਭੇਜੇ ਗਏ ਸਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *