ਕੋਰੋਨਾ ਨਾਲ ਲੜਨ ਲਈ ਅਸੀ ਦੁਨੀਆ ਨੂੰ ਭੇਜ ਰਹੇ ਸਹਾਇਤਾ, ਪਾਕਿਸਤਾਨ ਕਰ ਰਿਹਾ ਹੈ ਅੱਤਵਾਦੀਆਂ ਦਾ ਨਿਰਯਾਤ- ਭਾਰਤੀ ਫ਼ੌਜ ਮੁੱਖੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਸ ਸਮੇਂ ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਸ ਸਮੇਂ ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਹਨ ਪਰ ਉੱਥੇ ਹੀ ਦੂਜੇ ਪਾਸੇ ਆਪਣੀ ਹਰਕਤਾਂ ਤੋਂ ਕਦੇ ਵੀ ਬਾਜ ਨਾ ਆਉਣ ਵਾਲਾ ਗੁਆਂਢੀ ਮੁਲਕ ਕਸ਼ਮੀਰ ਵਿਚ ਅੱਤਵਾਦੀ ਸਪਲਾਈ ਕਰਨ ‘ਚ ਲੱਗਾ ਹੋਇਆ ਹੈ ਜਿਸ ਦਾ ਪ੍ਰਗਟਾਵਾ ਖੁਦ ਫੌਜ਼ ਮੁੱਖੀ ਐਮਐਮ ਨਰਵਣੇ ਨੇ ਕੀਤਾ ਹੈ।

ਭਾਰਤੀ ਥਲ ਸੈਨਾ ਦੇ ਚੀਫ ਜਨਰਲ ਐਮਐਮ ਨਰਵਣੇ ਨੇ ਕਿਹਾ ਹੈ ਕਿ ”ਜਦੋਂ ਕਿ ਅਸੀ ਨਾ ਸਿਰਫ ਆਪਣੇ ਖੁਦ ਦੇ ਨਾਗਰਿਕਾਂ ਦੀ ਬਲਕਿ ਦੁਨੀਆ ਦੇ ਬਾਕੀ ਲੋਕਾਂ ਦੀ ਸਹਾਇਤਾ ਵਿਚ ਰੁੱਝੇ ਹੋਏ ਹਾਂ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਕੇਵਲ ਅੱਤਵਾਦੀਆਂ ਦਾ ਹੀ ਨਿਰਯਾਤ ਕਰ ਰਿਹਾ ਹੈ। ਇਹ ਚੰਗੀ ਗੱਲ ਨਹੀਂ ਹੈ”। ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਇਸ ਸਮੇਂ ਜਦੋਂ ਸਮੁੱਚਾ ਵਿਸ਼ਵ ਅਤੇ ਭਾਰਤ ਇਸ ਮਹਾਮਾਰੀ ਦੇ ਖਿਲਾਫ ਲੜ ਰਿਹਾ ਹੈ, ਸਾਡਾ ਗੁਆਂਢੀ ਸਾਡੇ ਲਈ ਮੁਸੀਬਤ ਵਧਾ ਰਿਹਾ ਹੈ।

ਦੱਸ ਦਈਏ ਕਿ ਅੱਜ ਵੀ ਜੰਮੂ ਕਸ਼ਮੀਰ ਦੇ ਸੋਪੀਆ ਜਿਲ੍ਹੇ ਵਿਚ ਸੈਨਾ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਦਰਅਸਲ ਬੀਤੀ ਰਾਤ ਸੁਰੱਖਿਆ ਬਲਾਂ ਨੂੰ ਸੋਪੀਆ ਦੇ ਡੇਆਰੂ ਵਿਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਮਰਨ ਵਾਲੇ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

 

Leave a Reply

Your email address will not be published. Required fields are marked *