ਕਸ਼ਮੀਰ ਹਿੰਸਾ: ਸੁਰੱਖਿਆ ਮਿਲਣ ਤੱਕ ਕੰਮ ਨਹੀਂ ਕਰਨਗੇ ਸਿੱਖ, ਕਸ਼ਮੀਰੀ ਪੰਡਤ ਬੋਲੇ- ‘ਸਰਕਾਰ ਹਿਲਾ ਦਿਆਂਗੇ’

ਸ਼੍ਰੀਨਗਰ- ਕਸ਼ਮੀਰੀ ਪੰਡਤਾਂ ਦੇ ਬਾਅਦ ਜੰਮੂ-ਕਸ਼ਮੀਰ ਵਿਚ ਹੋਏ 2 ਅਧਿਆਪਕਾਂ ਦੇ ਕਤਲ ਦਾ ਸਿੱਖ ਭਾਈਚਾਰੇ ਨੇ ਜਮ ਕੇ ਵਿਰੋਧ ਕੀਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ…

ਸ਼੍ਰੀਨਗਰ- ਕਸ਼ਮੀਰੀ ਪੰਡਤਾਂ ਦੇ ਬਾਅਦ ਜੰਮੂ-ਕਸ਼ਮੀਰ ਵਿਚ ਹੋਏ 2 ਅਧਿਆਪਕਾਂ ਦੇ ਕਤਲ ਦਾ ਸਿੱਖ ਭਾਈਚਾਰੇ ਨੇ ਜਮ ਕੇ ਵਿਰੋਧ ਕੀਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਨੂੰ ਸਿੱਖ ਭਾਈਚਾਰੇ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਸੁਰੱਖਿਆ ਮਿਲਣ ਤੱਕ ਸਿੱਖ ਦੁਬਾਰਾ ਕੰਮ ਉੱਤੇ ਨਹੀਂ ਪਰਤਣਗੇ। ਵੀਰਵਾਰ ਨੂੰ ਕਸ਼ਮੀਰੀ ਪੰਡਤਾਂ ਨੇ ਜੰਮੂ ਦੇ ਮੁਥੀ ਇਲਾਕੇ ਵਿਚ ਪ੍ਰਦਰਸ਼ਨ ਕੀਤਾ ਸੀ ਤੇ ਘੱਟਗਿਣਤੀਆਂ ਦੇ ਲਈ ਸੁਰੱਖਿਆ ਦੀ ਮੰਗ ਚੁੱਕੀ ਸੀ। ਜੰਮੂ-ਕਸ਼ਮੀਰ ਪੀਪਲਸ ਫੋਰਮ ਨੇ ਵੀ ਅਧਿਆਪਕਾਂ ਦੇ ਕਤਲ ਦੇ ਖਿਲਾਫ ਵੀਰਵਾਰ ਨੂੰ ਸ਼੍ਰੀਨਗਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਸੀ।

Also Read: ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ

ਸ਼੍ਰੀਨਗਰ ਸਥਿਤ ਸਰਕਾਰੀ ਸਕੂਲ ਦੀ ਅਧਿਆਪਕਾ ਸੁਪਿੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਸਿੱਧ ਭਾਈਚਾਰੇ ਦੇ ਲੋਕਾਂ ਨੇ ਜਮ ਕੇ ਵਿਰੋਧ ਦਰਜ ਕਰਾਇਆ। ਸਿਰਸਾ ਨੇ ਕਿਹਾ ਕਿ ਸਿੱਖ ਕਰਮਚਾਰੀ ਉਦੋਂ ਤੱਕ ਕੰਮ ਉੱਤੇ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਨਹੀਂ ਲੈ ਲੈਂਦੀ। ਉਨ੍ਹਾਂ ਨੇ ਟਵੀਟ ਰਾਹੀਂ ਇਕ ਵੀਡੀਓ ਮੈਸੇਜ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਸਿੱਖ ਭਾਈਚਾਰੇ ਵਿਚ ਦਹਿਸ਼ਤ ਦਾ ਮਾਹੌਲ ਹੈ।

Also Read: ਰਣਜੀਤ ਸਿੰਘ ਕਤਲ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ

ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਸ ਲਈ ਮਾਰਿਆ ਜਾ ਰਿਹਾ ਹੈ ਕਿ ਕਿਉਂਕਿ ਉਹ ਨਾਨ-ਮੁਸਲਿਮ ਸਨ ਤੇ ਘੱਟ ਗਿਣਤੀਆਂ ਵਿਚੋਂ ਸਨ ਤੇ ਉਨ੍ਹਾਂ ਨੇ ਆਜ਼ਾਦੀ ਦਾ ਜਸ਼ਨ ਸਕੂਲ ਵਿਚ ਮਨਾਇਆ ਸੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਖ ਕਰਮਚਾਰੀਆਂ ਦੀ ਸੁਰੱਖਿਆ ਦੇ ਸਬੰਧ ਵਿਚ ਮੁੱਖ ਸਕੱਤਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਵੀਰਵਾਰ ਨੂੰ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿਚ ਸਰਕਾਰੀ ਸਕੂਲ ਦੀ ਅਧਿਆਪਕਾ ਕੌਰ ਤੇ ਇਸ ਹੋਰ ਅਧਿਆਪਕ ਦੀਪਕ ਚੰਦ ਨੂੰ ਗੋਲੀ ਮਾਰ ਗਿੱਤੀ ਗਈ ਸੀ। ਇਸ ਅੱਤਵਾਦੀ ਹਮਲੇ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।

Also Read: ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ

Leave a Reply

Your email address will not be published. Required fields are marked *