ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ। ਪਰ ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਹਾਲੇ ਤੱਕ ਇਹ ਹੀ ਨਹੀਂ ਤੈਅ ਹੋ ਸਕਿਆ ਹੈ ਕਿ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਕਿਸਨੂੰ ਦਿੱਤਾ ਜਾਵੇ।
ਨਾਲ ਹੀ ਕਰਤਾਰਪੁਰ ਲਾਂਘੇ ਲਈ ਵਿਭਾਗੀ ਪ੍ਰਵਾਨਗੀਆਂ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਘੇ ਦਾ ਕੰਮ ਬਹੁਤ ਹੀ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਪਾਕਿਸਤਾਨ ਵਿੱਚ ਲਾਂਘੇ ਦਾ ਕੰਮ ਤਕਰੀਬਨ 35 ਫੀਸਦੀ ਹੋ ਗਿਆ ਹੈ।
ਜਿਸਦੀ ਤਸਵੀਰਾਂ ਵੀ ਸਾਹਮਣੇ ਆਇਆ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਗਸਤ ਮਹਿਨੇ ਵਿੱਚ ਪਹਿਲਾ ਗੇੜਾ ਪੂਰਾ ਹੋ ਜਾਵੇਗਾ ਤੇ ਨਵੰਬਰ ਮਹਿਨੇ ਤੱਕ ਕਰਤਰਾਪੁਰ ਗਲਿਆਰਾ ਪੂਰੀ ਤਰ੍ਹਾਂ ਪੂਰਾ ਵੀ ਹੋ ਜਾਵੇਗਾ। ਉੱਥੇ ਹੀ ਜੇਕਰ ਭਾਰਤ ਦੀ ਗੱਲ ਦੀਤੀ ਜਾਵੇ ਤਾਂ ਜਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ ਹੈ।
ਦੱਸਣਯੋਗ ਗੱਲ ਹੈ ਕਿ ਸਾਢੇ ਕੁ ਚਾਰ ਕਿਲੋਮੀਟਰ ਲੰਬਾ ਇਕ ਬਹੁਤ ਹੀ ਖੂਬਸੂਰਤ ਰਸਤਾ ਤਿਆਰ ਕੀਤਾ ਜਾਵੇਗਾ। ਨਾਲ ਹੀ ਰਾਵੀ ਦਰਿਆ ਉੱਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ। ਇਹ ਸਭ ਕੁਝ ਪਾਕਿਸਤਾਨ ਸਰਕਾਰ ਨੇ ਨੀਂਹ ਪੱਥਰ ਸਮਾਗਮ ਦੇ ਦੌਰਾਨ ਇਕ ਪ੍ਰੈਜ਼ੇਂਟੇਸ਼ਨ ਵੀਡਿਓ ਰਾਹੀ ਕੁਝ ਅਹਿਮ ਤੱਥ ਦਿਖਾਏ ਸੀ।




