ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵਿੱਚ ਕਰਤਾਰਪੁਰ ਲਾਂਘੇ ਦੇ ਬਣਨ ਦੇ ਰਸਤੇ ਵਿੱਚ ਮੁਸ਼ਕਲਾਂ ਆਉਂਦੀਆਂ ਹੋਇਆ ਨਜਰ ਆ ਰਹੀਆਂ ਹਨ। ਦਸ ਦਈਏ ਕਿ ਜਿਨ੍ਹਾਂ ਕਿਸਾਨਾਂ ਦੀਆਂ ਜਮੀਨਾਂ ਨੂੰ ਲੈਕੇ ਕਰਤਾਰਪੁਰ ਲਾਂਘਾ ਬਣਾਇਆ ਜਾਣਾ ਹੈ ਉਸ ਜਮੀਨ ਨੂੰ ਲੈਕੇ ਕਿਸਾਨਾਂ ਵੱਲੋਂ ਨਰਾਜਗੀ ਜਤਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਮੀਨ ਲੈਣ ਦੇ ਏਵਜ਼ ਵਿੱਚ ਕਿਸਾਨਾਂ ਨੂੰ ਜੋ ਵੀ ਮੁਆਵਜਾ ਮਿਲ ਰਿਹਾ ਹੈ ਉਹ ਬਹੁਤ ਹੀ ਘੱਟ ਮਿਲ ਰਿਹਾ ਹੈ ਜਿਸ ਕਾਰਨ ਕਿਸਾਨ ਸਰਕਾਰ ਤੋਂ ਕਾਫੀ ਨਾਰਾਜ਼ ਹਨ।
ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਲ 2014 ਵਿੱਚ ਬਣਾਇਆ ਜਾਣ ਵਾਲਾ ਤਰਨਤਾਰਨ ਅਤੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਲਈ ਜਮੀਨ ਤੇ ਕਿਸਾਨਾਂ ਨੂੰ ਜਿਨ੍ਹਾਂ ਮੁਆਵਜਾ ਮਿਲ ਰਿਹਾ ਹੈ ਉਸੇ ਦੇ ਹਿਸਾਬ ਤੇ ਹੀ ਉਹਨਾਂ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ।
ਇਸ ਤੇ ਕਿਸਾਨਾਂ ਨੇ ਇਕ ਇਤਰਾਜਨਾਮਾ ਡੇਰਾ ਬਾਬਾ ਨਾਨਕ ਦੇ SDM ਨੂੰ ਦਿੱਤਾ ਹੈ। ਜਿਕਰ-ਏ-ਖਾਸ ਹੈ ਕਿ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਨੂੰ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਬਣਾਇਆ ਜਾ ਰਿਹਾ ਹੈ ਉੱਥੇ ਹੀ ਭਾਰਤ ਵਿੱਚ ਲਾਂਘੇ ਨੂੰ ਬਣਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


