ਪੰਜਾਬੀ ਸਿੰਗਰ ਕਰਨ ਔਜਲਾ ‘ਤੇ ਹੋਏ ਹਮਲੇ ਦੀ ਖਬਰ ਨਿਕਲੀ ਝੁਠੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਤੇ ਗੀਤਕਾਰ ਕਰਨ ਔਜਲਾ ਤੇ ਜਾਨਲੇਵਾ ਹਮਲਾ ਹੋਇਆ। ਜਿਸ ਤੋਂ ਬਾਅਦ ਉਹਨਾਂ ਦੇ ਫੈਂਸ ਵੱਲੋਂ ਉਹਨਾਂ ਦੇ ਠੀਕ ਹੋਣ ਦੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਤੇ ਗੀਤਕਾਰ ਕਰਨ ਔਜਲਾ ਤੇ ਜਾਨਲੇਵਾ ਹਮਲਾ ਹੋਇਆ। ਜਿਸ ਤੋਂ ਬਾਅਦ ਉਹਨਾਂ ਦੇ ਫੈਂਸ ਵੱਲੋਂ ਉਹਨਾਂ ਦੇ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾਣ ਲੱਗੀਆਂ। ਪਰ ਇਸ ਹਮਲੇ ਤੇ ਗਾਇਕ ਕਰਨ ਔਜਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਇਸ ਤਰ੍ਹਾਂ ਦੀਆਂ ਝੁਠੀਆਂ ਗੱਲਾਂ ਨੂੰ ਅੱਗੇ ਨਾ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਲਾਇਵ ਹੋਕੇ ਕਰਨ ਔਜਲਾ ਨੇ ਕਿਹਾ ਕਿ ਉਹਨਾਂ ਨੂੰ ਸਵੇਰ ਤੋਂ ਕਾਲ ਆ ਰਹੀਆਂ ਹਨ ਤੇ ਸਾਰੇ ਇਹੀ ਪੁਛ ਰਹੇ ਹਨ ਕਿ ਕੀ ਉਹ ਠੀਕ ਹਨ।

https://www.instagram.com/p/Byg7_VDlKlg/?utm_source=ig_embed&utm_campaign=embed_video_watch_again

ਇਕ ਨਵੀਂ ਅਫਵਾਹ ਤੁਰਦੀ ਫਿਰਦੀ ਹੈ ਸਾਡੇ ਤੇ ਕਿਸ ਨੇ ਵੈਰ ਹੈ ਸਾਨੂੰ ਕਿਸਨੇ ਗੋਲੀ ਮਾਰਨੀ ਮੈਨੂੰ ਮੀਡੀਆ ਲਈ ਹੋ ਰਿਹਾ ਦੁਖ ਕਿ ਉਹਨਾਂ ਨੂੰ ਸਾਡੀ ਖਬਰਾਂ ਚਲਾ ਕੇ ਆਪਣਾ ਕੰਮ ਕਰਨਾ ਪੈ ਰਿਹਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਦੀਆਂ ਦੁਆਵਾਂ ਨਾਲ ਅਸੀਂ ਠੀਕ ਆ। ਸਾਰੀਆਂ ਦਾ ਧੰਨਵਾਦ ਐਵੇਂ ਹੀ ਪਿਆਰ ਦਿੰਦੇ ਰਹੋ। ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਸਿੰਗਰ ਤੇ ਗਾਇਕ ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਸੀ ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਗੈਂਗਸਟਰ ਨੇ ਉਹਨਾ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ।

Leave a Reply

Your email address will not be published. Required fields are marked *