ਕਪੂਰਥਲਾ ਦੇ ਪਿੰਡ ਵਿੱਚੋ ਮਿਲੀਆਂ 3 ਬੰਬਨੁਮਾ ਵਸਤਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬੁੱਧਵਾਰ ਸਵੇਰੇ ਮਿੱਟੀ ਤੋਂ 3 ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮਿੱਟੀ ਨੇੜਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬੁੱਧਵਾਰ ਸਵੇਰੇ ਮਿੱਟੀ ਤੋਂ 3 ਬੰਬ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮਿੱਟੀ ਨੇੜਲੇ ਪਿੰਡ ਤੋਂ ਲਿਆਂਦੀ ਗਈ ਸੀ ਤੇ ਜਿਵੇਂ ਹੀ ਲੋਕਾਂ ਦੀ ਨਜ਼ਰ ਇਸ ਬੰਬ ‘ਤੇ ਪਈ, ਉਨ੍ਹਾਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿਤੀ। ਪੁਲਿਸ ਵਲੋਂ ਬੰਬ ਨੂੰ ਕਾਬੂ ‘ਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਾਮਲਾ ਭੁਲੱਥ ਤਹਿਸੀਲ ਦੇ ਪਿੰਡ ਰਾਏਪੁਰ ਪੀਰਬਖ਼ਸ਼ ਦਾ ਹੈ, ਜਿੱਥੇ ਮਨਰੇਗਾ ਤਹਿਤ ਮਿੱਟੀ ਦੀ ਖੁਦਾਈ ਦਾ ਕੰਮ ਜਾਰੀ ਹੈ।  ਲੋਕ ਆਪਣੀ ਜ਼ਰੂਰਤ ਲਈ ਪਿੰਡ ਮੰਡ ਵਿੱਚ ਪੁੱਟੀ ਮਿੱਟੀ ਨੂੰ ਪਿੰਡ ਰਾਏਪੁਰ ਪੀਰਬਖ਼ਸ਼ ਲੈਕੇ ਆਏ ਸਨ। ਮਿੱਟੀ ‘ਚ ਬੰਬ ਦੇਖ ਕੇ ਲੋਕਾਂ ਨੇ ਸ਼ੋਰ ਮਚਾ ਦਿੱਤਾ।

ਇਸ ਸੰਬੰਧੀ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਏਐਸਪੀ ਭੁਲੱਥਾ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ। ਬੰਬ ਸਕੁਐਡ ਨੂੰ ਬੁਲਾਇਆ ਗਿਆ ਸੀ। ਏਐਸਪੀ ਮਨਪ੍ਰੀਤ ਸਿੰਘ ਢਿਲੋਂ ਨੇ ਦਾਅਵਾ ਕੀਤਾ ਹੈ ਕਿ, ਇਹ ਜਿੰਦਾ ਬੰਬ ਨਹੀਂ ਹਨ। ਸਿਰਫ ਬੰਬਾਂ ਦੇ ਖਾਲੀ ਗੋਲੇ ਹਨ।  ਥਾਣਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ, ਬੰਬਾਂ ਨੂੰ ਕਾਬੂ ਕਰ ਲਿਆ ਗਿਆ ਹੈ।

 

 

 

 

Leave a Reply

Your email address will not be published. Required fields are marked *