ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਜਲਦ ਹੀ ਪਾਪਾ ਬਣਨ ਵਾਲੇ ਹਨ। ਇਸ ਬਾਰੇ ਕਪੀਲ ਸ਼ਰਮਾ ਨੇ ਹੁਣ ਗੱਲਾਂ ਗੱਲਾਂ ’ਚ ਇਹ ਖੁਲਾਸਾ ਵੀ ਕਰ ਦਿੱਤਾ ਹੈ ਕਿ ਉਹ ਕਦੋਂ ਪਾਪਾ ਬਣਨ ਵਾਲੇ ਹਨ। ਦਸ ਦਈਏ ਕਿ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਗੁੱਡ ਨਿਊਜ਼ ਦਾ ਫਸਟ ਲੁੱਕ ਜਾਰੀ ਕੀਤਾ ਹੈ। ਜਿਸ ਤੇ ਕਪਿਲ ਸ਼ਰਮਾ ਨੇ ਕਪਿਲ ਸ਼ਰਮਾ ਨੇ ਕੁਮੈਂਟ ਰਾਹੀ ਆਪਣਾ ਰਾਜ ਖੋਲ੍ਹ ਦਿੱਤਾ।
https://www.instagram.com/p/B41XCWPnDGs/
ਕਪਿਲ ਸ਼ਰਮਾ ਨੇ ਕਿਹਾ ਕਿ ਵਧਾਈ ਹੋਵੇ ਭਾਜੀ। ਪੋਸਟਰ ਬਹੁਤ ਵਧਿਆ ਲੱਗ ਰਿਹਾ ਹੈ। ਪਰ ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਮੇਰੀ ਗੁੱਡ ਨਿਊਜ਼ ਆ ਜਾਵੇਗੀ। ਕਪਿਲ ਸ਼ਰਮਾ ਦੇ ਇਸ ਕੁਮੈਂਟ ਤੇ ਅਕਸ਼ੈ ਕੁਮਾਰ ਨੇ ਵੀ ਆਪਣਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਸ਼ਰਮਾ ਜੀ ਤੁਸੀਂ ਤਾਂ ਕਮਾਲ ਕਰ ਦਿੱਤਾ। ਤੁਹਾਨੂੰ ਤੁਹਾਡੀ ਗੁੱਡ ਨਿਊਜ਼ ਲਈ ਵਧਾਈਆਂ।
ਕਾਬਿਲੇਗੌਰ ਹੈ ਕਿ ਅਕਸ਼ੈ ਕੁਮਾਰ ਦੀ ਫਿਲਮ ਗੁੱਡ ਨਿਊਜ਼ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਆਈ ਵੀ ਐਫ ਤੇ ਅਧਾਰਿਤ ਹੈ। ਖੈਰ ਇਸ ਫਿਲਮ ਰਾਹੀ ਇਹ ਜਰੂਰ ਜਾਣਕਾਰੀ ਹਾਸਿਲ ਹੋ ਗਈ ਹੈ ਕਿ ਕਪਿਲ ਸ਼ਰਮਾ ਦੇ ਪਾਪਾ ਬਣਨ ਦਾ ਸਮਾਂ ਕੋਲ ਹੀ ਹੈ।

