ਨਵੀਂ ਦਿੱਲੀ : ਵੈਸਟਇੰਡੀਜ਼ (West Indies) ਵਿਚ ਖੇਡੇ ਜਾ ਰਹੀ ਅੰਡਰ-19 ਵਿਸ਼ਵ ਕੱਪ (Under-19 World Cup) ਵਿਚ ਧਮਾਲ ਮਚਾਉਣ ਵਾਲੇ ਸਾਊਥ ਅਫਰੀਕੀ ਖਿਡਾਰੀ ਡੇਵਾਲਡ ਬ੍ਰੇਵਿਸ (South African player David Bravis) ਨੂੰ ਦੂਜਾ ਏ.ਬੀ. ਡਵੀਲੀਅਰਸ (A.B. De Villiers) ਕਿਹਾ ਜਾ ਰਿਹਾ ਹੈ। ਉਨ੍ਹਾਂ ਦੇ ਖੇਡਣ ਦਾ ਤਰੀਕਾ, ਬੈਟਿੰਗ ਕਰਨ ਦਾ ਸਟਾਂਸ ਬਿਲਕੁਲ ਡਵੀਲੀਅਰਸ (De Villiers) ਨਾਲ ਮੈਚ ਕਰਦਾ ਹੈ, ਅਜਿਹੇ ਵਿਚ ਹਰ ਕੋਈ ਉਨ੍ਹਾਂ ਨੂੰ ਜੂਨੀਅਰ ਏ.ਬੀ.ਡੀ. (Junior ABD) ਹੀ ਕਹਿ ਰਿਹਾ ਹੈ। ਹੁਣ ਬ੍ਰੇਵਿਸ ਨੇ ਆਪਣੇ ਫਿਊਚਰ ਪਲਾਨ ਸਾਂਝਾ ਕੀਤਾ ਹੈ। ਜਿਸ ਵਿਚ ਇੰਡੀਅਨ ਪ੍ਰੀਮੀਅਰ ਲੀਗ (Indian Premier League) (ਆਈ.ਪੀ.ਐੱਲ.) ਵੀ ਇਕ ਹੈ। ਡੇਵਾਲਡ ਬ੍ਰੇਵਿਸ ਦਾ ਕਹਿਣਾ ਹੈ ਕਿ ਉਹ ਆਈ.ਪੀ.ਐੱਲ. ਦੇ ਬਹੁਤ ਵੱਡੇ ਫੈਨ ਹਨ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਏ.ਬੀ. ਡਵੀਲੀਅਰਸ ਮੇਰੇ ਫੇਵਰੇਟ ਖਿਡਾਰੀ ਹਨ। ਇਸ ਕਾਰਣ ਮੈਂ ਆਰ.ਸੀ.ਬੀ. ਨੂੰ ਫਾਲੋ ਕਰਦਾ ਹਾਂ। Also Read : ਮਹਾਰਾਸ਼ਟਰ : ਗਾਂਧੀਧਾਮ-ਪੁਰੀ ਸੁਪਰਫਾਸਟ ਐਕਸਪ੍ਰੈਸ ਵਿਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ
ਤੁਹਾਨੂੰ ਦੱਸ ਦਈਏ ਕਿ ਅੰਡਰ 19 ਵਿਸ਼ਵ ਕੱਪ ਵਿਚ ਅਜੇ ਤੱਕ ਡੇਵਾਲਡ ਬ੍ਰੇਵਿਸ ਇਕ ਸੈਕੜਾ ਅਤੇ ਤਿੰਨ ਅਰਧ ਸੈਂਕੜੇ ਜੜ ਚੁੱਕੇ ਹਨ। ਇਹੀ ਕਾਰਣ ਹੈ ਕਿ ਵਿਸ਼ਵ ਵਿਚਾਲੇ ਹੀ ਉਹ ਦੁਨੀਆ ਦੀਆਂ ਨਜ਼ਰਾਂ ਵਿਚ ਛਾ ਗਏ ਹਨ ਅਤੇ ਆਈ.ਪੀ.ਐੱਲ. ਲਈ ਇਕ ਵੱਡੇ ਐਸੇਟ ਮੰਨੇ ਜਾ ਰਹੇ ਹਨ। ਆਈ.ਸੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ ਬ੍ਰੇਵਿਸ ਬੋਲੇ ਕਿ ਮੇਰਾ ਸਭ ਤੋਂ ਵੱਡਾ ਸਪਨਾ ਸਾਊਥ ਅਫਰੀਕਾ ਲਈ ਕ੍ਰਿਕਟ ਖੇਡਣਾ ਹੈ, ਪਰ ਉਹ ਆਈ.ਪੀ.ਐੱਲ. ਨੂੰ ਵੀ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਛਾਣ ਇਕ ਆਲ ਰਾਊਂਡਰ ਵਜੋਂ ਬਣਾਉਣਾ ਚਾਹੁੰਦਾ ਹੈ, ਕਿਉਂਕਿ ਉਹ ਲੋਕ ਸਪਿਨ ਵੀ ਕਰ ਲੈਂਦਾ ਹੈ। ਜ਼ਿਕਰਯੋਗ ਹੈ ਕਿ ਡੇਵਾਲਡ ਦੀ ਵੀਡੀਓ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੇ ਹਨ। ਜਿੱਥੇ ਉਨ੍ਹਾਂ ਨੂੰ ਏ.ਬੀ. ਡਵੀਲੀਅਰਸ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ। ਖੁਦ ਏ.ਬੀ. ਡਵੀਲੀਅਰਸ ਨੇ ਵੀ ਡੇਵਾਲਡ ਬ੍ਰੇਵਿਸ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੂੰ ਬਿਹਤਰੀਨ ਬੱਲੇਬਾਜ਼ ਕਰਾਰ ਦਿੱਤਾ ਹੈ।




