ਜੋਧਪੁਰ- ਜੋਧਪੁਰ ਸੈਂਟਰਲ ਜੇਲ ਵਿਚ ਬੰਦ ਆਸਾਰਾਮ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਇਸ ਤੋਂ ਬਾਅਦ ਆਸਾਰਾਮ ਨੂੰ ਸਿਹਤ ਜਾਂਚ ਲਈ ਏਮਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੜੋ ਹੋਰ ਖਬਰਾਂ: ਨਵਾਂਸ਼ਹਿਰ ‘ਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ
ਆਸਾਰਾਮ ਨੂੰ ਹਸਪਤਾਲ ਲਿਆਂਦੇ ਜਾਣ ਦੀ ਸੂਚਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਏਮਸ ਪਹੁੰਚੇ ਹਨ। ਇਸ ਦੀ ਸੂਚਨਾ ਉੱਤੇ ਬਾਸਨੀ ਥਾਣਾ ਦੀ ਪੁਲਿਸ ਵੀ ਮੌਕੇ ਉੱਤੇ ਪਹੁੰਚੇ ਹੈ। ਪੁਲਿਸ ਏਮਸ ਵਿਚ ਮੌਜੂਦ ਆਸਾਰਾਮ ਦੇ ਸਮਰਥਕਾਂ ਨੂੰ ਸਮਝਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਆਸਾਰਾਮ ਦੀ ਕੀ-ਕੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਆਸਾਰਾਮ ਦੀ ਹਾਲ ਦੇ ਦਿਨਾਂ ਵਿਚ ਕਈ ਵਾਰ ਸਿਹਤ ਖਰਾਬ ਹੋ ਚੁੱਕੀ ਹੈ।
ਪੜੋ ਹੋਰ ਖਬਰਾਂ: ਦਿੱਲੀ ‘ਚ ਢਹਿ ਢੇਰੀ ਹੋਈ 4 ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ
ਆਸਾਰਾਮ ਆਪਣੀ ਹੀ ਚੇਲੀ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਜੋਧਪੁਰ ਸੈਂਟਰਲ ਜੇਲ ਵਿਚ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਲਈ ਸਜ਼ਾ ਕੱਟ ਰਹੇ ਹਨ। ਪਿਛਲੇ ਦਿਨੀਂ ਵੀ ਜਦੋਂ ਆਸਾਰਾਮ ਦੀ ਸਿਹਤ ਖਰਾਬ ਹੋਈ ਸੀ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਆਸਾਰਾਮ ਦਾ ਮਹਾਤਮਾ ਗਾਂਧੀ ਹਸਪਤਾਲ ਤੇ ਏਮਸ ਵਿਚ ਇਲਾਜ ਚੱਲ ਰਿਹਾ ਹੈ। ਇਸ ਵਿਚਾਲੇ ਆਸਾਰਾਮ ਨੇ ਆਯੁਰਵੇਦ ਇਲਾਜ ਕਰਵਾਉਣ ਦੀ ਇੱਛਾ ਵਿਅਕਤ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਪੜੋ ਹੋਰ ਖਬਰਾਂ: ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ



