ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਖਬਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, JNU ਦੇ ਵਿਦਿਆਰਥੀਆਂ ਨੇ ਮੁੜ ਆਪਣੀ ਮੰਗਾ ਨੂੰ ਲੈਕੇ ਰੋਸ ਮਾਰਚ ਕੀਤਾ ਹੈ, ਜਿਸ ਦੇ ਮੱਦੇਨਜ਼ਰ ਉਦਯੋਗ ਭਵਨ, ਲੋਕ ਕਲਿਆਣ ਮਾਰਗ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ਦੇ ਅੰਦਰ ਅਤੇ ਬਾਹਰ ਜਾਉਣ ਦੇ ਰਸਤੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਇਸ ਚਲਦਿਆਂ ਭਾਰੀ ਮੁਸੀਬਤਾਂ ਤੋਂ ਨਜਿੱਠਣਾ ਪੈ ਰਿਹਾ ਹੈ।
ਦਿੱਲੀ ਪੁਲਿਸ ਦੁਆਰਾ ਸਲਾਹ ਦਿੱਤੀ ਗਈ ਹੈ ਕਿ, ਯੈਲੋ ਲਾਈਨ ਅਪਡੇਟ, ਉਦਯੋਗ ਭਵਨ, ਲੋਕ ਕਲਿਆਣ ਮਾਰਗ ਅਤੇ ਕੇਂਦਰੀ ਸਕੱਤਰੇਤ ਵਿਖੇ ਅੰਦਰ ਅਤੇ ਬਾਹਰ ਜਾਉਣ ਦੇ ਰਸਤੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਦਯੋਗ ਭਵਨ ਅਤੇ ਲੋਕ ਕਲਿਆਣ ਮਾਰਗ ‘ਤੇ ਕੋਈ ਵੀ ਮੈਟਰੋ ਨਹੀਂ ਰੁਕ ਰਹੀ।

