ਨਵੀਂ ਦਿੱਲੀ : ਜਿਓ ਆਪਣੇ ਉਪਭੋਗਤਾਵਾਂ ਨੂੰ ਕਈ ਲੁਭਾਵਨੇ ਪਲਾਨ ਆਫਰ ਕਰਦਾ ਹੈ। ਕੰਪਨੀ ਦੇ ਪ੍ਰੀਪੇਡ ਰੀਚਾਰਜ (Company’s prepaid recharge) ਪੋਰਟਫੋਲੀਓ ਵਿਚ ਕਈ ਲੁਭਾਵਨੇ ਪਲਾਨ ਮਿਲਦੇ ਹਨ। ਪ੍ਰੀਪੇਡ ਅਤੇ ਪੋਸਟਪੇਡ (Prepaid and postpaid) ਤੋਂ ਇਲਾਵਾ ਕੰਪਨੀ ਕੁਝ ਸਪੈਸ਼ਲ ਰੀਚਾਰਜ (Special recharges) ਪਲਾਨ ਵੀ ਆਫਰ ਕਰਦੀ ਹੈ, ਜੋ ਖਾਸ ਯੂਜ਼ਰਸ ਲਈ ਹਨ। ਅਸੀਂ ਗੱਲ ਕਰ ਰਹੇ ਹਾਂ ਜਿਓਫੋਨ ਦੇ ਪਲਾਨ ਦੀ। ਦਰਅਸਲ ਟੈਲੀਕਾਮ ਆਪਰੇਟਰ ਜਿਓ ਫੋਨਸ (Telecom operator jio Phones) ਲਈ ਵੱਖ ਅਤੇ ਆਮ ਜਿਓ ਯੂਜ਼ਰਸ ਲਈ ਵੱਖ ਪਲਾਨ ਆਫਰ ਕਰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਜਿਓ ਫੋਨ ਯੂਜ਼ ਕਰਦੇ ਹੋ, ਤਾਂ ਘੱਟ ਖਰਚ ਵਿਚ ਤੁਹਾਨੂੰ ਜ਼ਿਆਦਾ ਬੈਨੀਫਿਟਸ ਮਿਲਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਪਲਾਨ ਦੀ ਡਿਟੇਲਸ। Also Read : ਭਾਰਤੀ ਸਰਹੱਦ ਪਾਰ ਕੀਤੀ ਬੱਚੀ ਨੂੰ ਬੀ.ਐੱਸ.ਐੱਫ. ਨੇ ਪਾਕਿ ਰੇਂਜਰਸ ਨੂੰ ਸੌਂਪਿਆ
ਜਿਓ ਦੇ ਇਸ ਪਲਾਨ ਵਿਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਰੀਚਾਰਜ ਪਲਾਨ ਵਿਚ ਯੂਜ਼ਰਸ ਨੂੰ ਰੋਜ਼ਾਨਾ 1 ਜੀ.ਬੀ. ਡੇਟਾ ਮਿਲਦਾ ਹੈ। ਯਾਨੀ ਪੂਰੇ ਪਲਾਨ ਵਿਚ ਯੂਜ਼ਰਸ ਨੂੰ ਕੁਲ 28 ਜੀ.ਬੀ. ਡੇਟਾ ਮਿਲਦਾ ਹੈ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਅਨਲਿਮਿਟਿਡ ਵਾਇਸ ਕਾਲਿੰਗ ਬੈਨੀਫਿਟਸ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ। ਡੇਟਾ ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 64ਕੇਬੀਪੀਐੱਸ ਦੀ ਸਪੀਡ ਨਾਲ ਅਨਲਿਮਟਿਡ ਡੇਟਾ ਮਿਲਦਾ ਹੈ। ਇਸ ਪਲਾਨ ਵਿਚ ਯੂਜ਼ਰਸ ਨੂੰ ਜਿਓ ਟੀ.ਵੀ., ਜਿਓ ਸਿਨੇਮਾ, ਜਿਓ ਸਕਿਓਰਿਟੀ ਅਤੇ ਜਿਓ ਕਲਾਊਡ ਦਾ ਐਕਸੈਸ ਮਿਲਦਾ ਹੈ। ਜਿਓ ਫੋਨ ਯੂਜ਼ਰਸ ਨੂੰ 152 ਰੁਪਏ ਵਿਚ 28 ਦਿਨਾਂ ਦੀ ਵੈਲੀਡਿਟੀ ਲਈ ਡੇਟਾ, ਕਾਲ ਅਤੇ ਐੱਸ.ਐੱਮ.ਐੱਸ. ਬੈਨੀਫਿਟਸ ਮਿਲਦਾ ਹੈ। ਇਸ ਪ੍ਰੀਪੇਡ ਰੀਚਾਰਜ ਪਲਾਨ ਵਿਚ ਯੂਜ਼ਰਸ ਨੂੰ 0.5 ਜੀ.ਬੀ. ਡੇਟਾ ਰੋਜ਼ਾਨਾ ਮਿਲਦਾ ਹੈ।
ਯਾਨੀ ਇਸ ਪੂਰੇ ਪਲਾਨ ਵਿਚ ਯੂਜ਼ਰਸ ਨੂੰ ਕੁਲ 14 ਜੀ.ਬੀ. ਡੇਟਾ ਮਿਲਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਬੈਨੀਫਿਟਸ ਅਤੇ 100 ਐੱਸ.ਐੱਮ.ਐਸ. ਪੂਰੇ ਪਲਾਨ ਲਈ ਮਿਲਦੇ ਹਨ। ਡੇਟਾ ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 64 ਕੇ.ਬੀ.ਪੀ.ਐੱਸ. ਦੀ ਸਪੀਡ ਨਾਲ ਡੇਟਾ ਮਿਲਦਾ ਹੈ। ਇਸ ਪਲਾਨ ਵਿਚ ਵੀ ਕਸਟਮਰਸ ਨੂੰ ਜਿਓ ਟੀ.ਵੀ., ਜਿਓ ਸਿਨੇਮਾ, ਜਿਓ ਸਕਿਓਰਿਟੀ ਅਤੇ ਜਿਓ ਕਲਾਊਡ ਦਾ ਐਕਸੈਸ ਮਿਲਦਾ ਹੈ। ਜਿਓ 125 ਰੁਪਏ ਦਾ ਵੀ ਰੀਚਾਰਜ ਪਲਾਨ ਆਫਰ ਕਰਦਾ ਹੈ। ਇਸ ਪਲਾਨ ਵਿਚ ਕੰਜ਼ਿਊਮਰਸ ਨੂੰ 23 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਵਿਚ ਆਪਰੇਟਰ ਹਰ ਦਿਨ 0.5 ਜੀ.ਬੀ. ਡੇਟਾ ਆਫਰ ਕਰਦਾ ਹੈ। ਯਾਨੀ ਪੂਰੇ ਪਲਾਨ ਵਿਚ ਯੂਜ਼ਰਸ ਨੂੰ ਕੁਲ 11.5ਜੀ.ਬੀ. ਡੇਟਾ ਮਿਲਦਾ ਹੈ। ਇਸ ਤੋਂ ਇਲਾਵਾ ਕਸਟਮਰਸ ਨੂੰ ਅਨਲਿਮਟਿਡ ਕਾਲ ਅਤੇ 300 ਐੱਸ.ਐੱਮ.ਐੱਸ. ਪੂਰੀ ਵੈਲੀਡਿਟੀ ਲਈ ਮਿਲਦੇ ਹਨ। ਪਲਾਨ ਦੇ ਨਾਲ ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ।



