ਜੰਮੂ-ਕਸ਼ਮੀਰ ‘ਚ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਪੰਜਾਬ ਦਾ ਜਵਾਨ ਸ਼ਹੀਦ

ਚੰਡੀਗੜ੍ਹ- ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੇ ਖਡੂਰ ਸਾਹਿਬ ਦੇ ਪਿੰਡ ਵੇਈਪੁਈ ਦਾ ਰਹਿਣ ਵਾਲਾ ਜਵਾਨ ਜੰਮੂ-ਕਸ਼ਮੀਰ ਵਿੱਚ ਇੱਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ…

ਚੰਡੀਗੜ੍ਹ- ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੇ ਖਡੂਰ ਸਾਹਿਬ ਦੇ ਪਿੰਡ ਵੇਈਪੁਈ ਦਾ ਰਹਿਣ ਵਾਲਾ ਜਵਾਨ ਜੰਮੂ-ਕਸ਼ਮੀਰ ਵਿੱਚ ਇੱਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਜ਼ਖਮੀ ਹੋਏ ਲਾਂਸ ਨਾਇਕ ਸਤਬੀਰ ਸਿੰਘ ਨੇ ਦਮ ਤੋੜ ਦਿੱਤਾ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜ਼ਿਲਿਆਂ ‘ਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਦੋ ਵੱਖ-ਵੱਖ ਮੁਕਾਬਲੇ ‘ਚ 6 ਅੱਤਵਾਦੀ ਮਾਰੇ ਗਏ ਸਨ।

Also Read: ਕਪੂਰਥਲਾ ਪੁਲਿਸ ਨੇ ਸੁਲਝਾਈ 45 ਲੱਖ ਦੀ ਲੁੱਟ ਦੀ ਗੁੱਥੀ, 22 ਲੱਖ ਨਕਦੀ ਸਣੇ ਵਿਅਕਤੀ ਗ੍ਰਿਫ਼ਤਾਰ

ਦੱਸ ਦੇਈਏ ਕਿ ਕੁਲਗਾਮ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ ਸਨ, ਜਿਨ੍ਹਾਂ ‘ਚੋਂ ਇਕ ਪਾਕਿਸਤਾਨੀ ਅਤੇ 2 ਸਥਾਨਕ ਅੱਤਵਾਦੀ ਸਨ। ਫੌਜ ਦੀ ਟੀਮ ਨੇ ਉਸ ਕੋਲੋਂ ਦੋ ਏ.ਕੇ. -47 ਅਤੇ ਇੱਕ ਐੱਮ-4 ਰਾਈਫਲ ਵੀ ਬਰਾਮਦ ਕੀਤੀ ਹੈ। ਦੂਜੇ ਪਾਸੇ ਅਨੰਤਨਾਗ ‘ਚ ਰਾਤ ਨੂੰ ਹੋਈ ਗੋਲੀਬਾਰੀ ‘ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਸਵੇਰੇ ਦੋ ਨੂੰ ਗੋਲੀ ਮਾਰ ਦਿੱਤੀ ਗਈ। ਇਸ ਮੁਕਾਬਲੇ ‘ਚ ਫੌਜ ਦੇ 3 ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਜ਼ਖਮੀ ਹੋ ਗਿਆ।

Leave a Reply

Your email address will not be published. Required fields are marked *