ਜਸਲੀਨ ਮਥਾਰੂ ਨੇ ਮਾਲ ‘ਚ ਕੀਤਾ ਇਹ ਕੰਮ, ਵਾਇਰਲ ਹੋਈ ਵੀਡੀਓ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਦੇ ਸੀਜ਼ਨ 12 ਵਿੱਚ, ਆਪਣੇ ਗਲੈਮਰ ਦਾ ਤੜਕਾ ਲਾਉਂਣ ਵਾਲੀ ਜਸਲੀਨ ਮਥਾਰੂ ਪਿਛਲੇ ਕੁਝ ਸਮੇਂ ਤੋਂ ਭਜਨ ਸਮਰਾਟ ਅਨੂਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਦੇ ਸੀਜ਼ਨ 12 ਵਿੱਚ, ਆਪਣੇ ਗਲੈਮਰ ਦਾ ਤੜਕਾ ਲਾਉਂਣ ਵਾਲੀ ਜਸਲੀਨ ਮਥਾਰੂ ਪਿਛਲੇ ਕੁਝ ਸਮੇਂ ਤੋਂ ਭਜਨ ਸਮਰਾਟ ਅਨੂਪ ਜਲੋਟਾ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਮੀਡੀਆ ਦੀ ਸੁਰਖੀਆਂ ਵਿੱਚ ਰਹੀ ਹੈ।  ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਜਸਲੀਨ ਨੇ ਇੰਸਟਾ ‘ਤੇ  ਹੁਣ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਮਾਲ ‘ਚ ਝਾੜੂ ਮਾਰਦੀ ਦਿਖਾਈ ਦਿੱਤੀ ਹੈ।

ਦੱਸ ਦਈਏ ਜਸਲੀਨ ਮਥਾਰੂ ਮਾਲ ‘ਚ  ਸਮਾਰਟ ਗਾਹਕ ਵਾਂਗ ਝਾੜੂ ਖਰੀਦ ਰਹੀ ਹੈ, ਉਹ ਝਾੜੂ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਾਲ ਦੀ ਜਾਂਚ ਕਰ ਰਹੀ ਹੈ। ਵੀਡੀਓ ਵਿੱਚ ਜਸਲੀਨ ਦੇ ਹੱਥਾਂ ਵਿੱਚ ਦੋ ਝਾੜੂ ਹਨ। ਉਹ ਦੋਵੇਂ ਝਾੜੂਆਂ ਨਾਲ ਫਰਸ਼ ਨੂੰ ਸਾਫ਼ ਕਰਦੀ  ਦਿਸ ਰਹੀ ਹੈ। ਦੋਵੇਂ ਝਾੜੂ ਅਜ਼ਮਾਉਣ ਤੋਂ ਬਾਅਦ, ਜੈਸਲੀਨ ਫੈਸਲਾ ਕਰਦੀ ਹੈ ਕਿ ਕਿਹੜਾ ਝਾੜੂ ਲੈਣਾ ਹੈ।

https://www.instagram.com/p/B4bsfWFAnIs/

 

ਇਹ ਵੀਡੀਓ ਸ਼ੇਅਰ ਕਰਦਿਆਂ ਜਸਲੀਨ ਮਥਾਰੂ ਨੇ ਕੈਪਸ਼ਨ ਲਿਖਿਆ ਹੈ- ਝਾੜੂ ਲਾਉਣਾ ਕੋਈ ਮੇਰੇ ਤੋਂ ਸਿੱਖੋ। ਤੁਹਾਨੂੰ ਦੱਸ ਦਈਏ ਬਿੱਗ ਬੌਸ 12 ਵਿੱਚ ਵੀ ਜਸਲੀਨ ਮਥਾਰੂ ਘਰੇਲੂ ਕੰਮਾਂ ਨੂੰ ਕਰਦੀ ਦਿਖਾਈ ਦਿੱਤੀ ਸੀ। ਡਸਟਿੰਗ ਡਿਉਟੀ ਦੌਰਾਨ ਜਸਲੀਨ ਜਦੋਂ ਝਾੜੂ ਮਾਰਦੀ ਸੀ ਤਾਂ ਪਰਿਵਾਰ ਦੇ ਮੈਂਬਰ ਝਾੜੂ ਨੂੰ ਸਹੀ ਤਰ੍ਹਾਂ ਨਾ ਲਗਾਉਣ ਲਈ ਉਸਦਾ ਮਜ਼ਾਕ ਉਡਾਉਂਦੇ ਸਨ। 

ਅਨੂਪ ਜਲੋਟਾ ਤੇ ਜਸਲੀਨ ਮਥਾਰੂ ਦਾ ਕਿ ਹੈ ਰਿਸ਼ਤਾ ?

ਭਜਨ ਸਮਰਾਟ ਅਨੂਪ ਜਲੋਟਾ ਜਸਲੀਨ ਮਥਾਰੂ ਨੂੰ ਸੰਗੀਤ ਸਿਖਾਉਂਦੇ ਸਨ। ਜਸਲੀਨ ਮਥਾਰੂ ਨੇ ਆਪਣੇ ਸੰਗੀਤ ਗੁਰੂ ਅਨੂਪ ਜਲੋਟਾ ਨਾਲ ਬਿੱਗ ਬੌਸ ਦੇ ਘਰ ਵਿੱਚ ਪ੍ਰਵੇਸ਼ ਹੋਈ ਸੀ। ਸ਼ੋਅ ਦੇ ਪ੍ਰੀਮੀਅਰ ਵਾਲੇ ਦਿਨ, ਜਸਲੀਨ ਨੇ ਆਪਣੇ ਅਤੇ ਅਨੂਪ ਜਲੋਟਾ ਦੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ। ਜਸਲੀਨ ਦੀ ਇਸ ਗੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਤੋ ਰਾਤ, ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਇੱਕ ਸੋਸ਼ਲ ਮੀਡੀਆ ਸਨਸਨੀ ਬਣ ਗਏ ਪਰ ਬਿੱਗ ਬੌਸ ਤੋਂ ਬਾਹਰ ਆਉਂਦੇ ਹੀ ਦੋਵਾਂ ਦੇ ਬਿਆਨ ਬਦਲ ਗਏ। ਦੋਵਾਂ ਨੇ ਰਿਸ਼ਤੇ ਵਿੱਚ ਹੋਣ ਦੀ ਗੱਲ ਨੂੰ ਡਰਾਮਾ ਅਤੇ ਜਾਅਲੀ ਕਰਾਰ ਦਿੱਤਾ।  

 

 

Leave a Reply

Your email address will not be published. Required fields are marked *