ਜਲੰਧਰ ‘ਚ ਕੋਹਰਾਮ ਮਚਾਉਣ ਵਾਲਾ ਬਾਂਦਰ ਆਇਆ ਕਾਬੂ, ਲੋਕਾਂ ਨੇ ਲਿਆ ਸੁੱਖ ਦਾ ਸਾਂਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਲੰਧਰ ਦੇ ਵਿਚ ਇਕ ਜੰਗਲੀ ਬਾਂਦਰ ਨੇ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿਚ ਕੋਹਰਾਮ ਮਚਾਇਆ ਹੋਇਆ ਸੀ ਜਿਸ ਨੂੰ ਬੀਤੀ ਰਾਤ ਜੰਗਲਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਲੰਧਰ ਦੇ ਵਿਚ ਇਕ ਜੰਗਲੀ ਬਾਂਦਰ ਨੇ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿਚ ਕੋਹਰਾਮ ਮਚਾਇਆ ਹੋਇਆ ਸੀ ਜਿਸ ਨੂੰ ਬੀਤੀ ਰਾਤ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਕਾਬੂ ਕਰ ਲਿਆ ਹੈ। ਬਾਂਦਰ ਨੇ ਹਮਲਾ ਕਰਕੇ ਕਈ ਲੋਕਾਂ ਨੂੰ ਜਖਮੀ ਕਰ ਦਿੱਤਾ ਸੀ ਜਿਸ ਕਰਕੇ ਇਹ ਪ੍ਰਸ਼ਾਸਨ ਲਈ ਵੀ ਵੱਡੀ ਸਿਰਦਰਦੀ ਬਣ ਚੁੱਕਿਆ ਸੀ।

ਦਰਅਸਲ ਜਲੰਧਰ ਦੇ ਗੁਜਾ ਪੀਰ ਇਲਾਕੇ ਵਿਚ ਜੰਗਲੀ ਬਾਂਦਰ ਨੇ ਪ੍ਰਕੋਪ ਮਚਾਇਆ ਹੋਇਆ ਸੀ। ਕਈ ਦਿਨਾਂ ਤੋਂ ਉਹ ਆਮ ਲੋਕਾਂ ਅਤੇ ਜਾਨਵਰਾਂ ਉੱਤੇ ਹਮਲੇ ਕਰ ਰਿਹਾ ਸੀ। ਜੰਗਲੀ ਬਾਂਦਰ ਦੇ ਡਰ ਲੋਕਾਂ ਵਿਚ ਇਸ ਕਦਰ ਫੈਲ ਚੁੱਕਿਆ ਸੀ ਕਿ ਉਹ ਘਰੋਂ ਨਿਕਲਣ ‘ਤੇ ਵੀ ਡਰਨ ਲੱਗ ਪਏ ਸਨ। ਇਸ ਖਤਰਨਾਰ ਬਾਂਦਰ ਨੇ ਇਕ ਬਜ਼ੁਰਗ ਔਰਤ ਅਤੇ ਪਾਲਤੂ ਪਿਟਬੁੱਲ ਕੁੱਤੇ ਉੱਤੇ ਹਮਲਾ ਕਰ ਦਿੱਤਾ ਸੀ। ਬਾਂਦਰ ਅਤੇ ਪਿੱਟਬੁਲ ਪਾਲਤੂ ਕੁੱਤਾ ਲਗਭਗ 15 ਮਿੰਟ ਇਕ ਦੂਜੇ ਨਾਲ ਭੀੜਦੇ ਰਹੇ ਪਰ ਬਾਂਦਰ ਦੁਆਰਾ ਪਿਟਬੁੱਲ ਉੱਤੇ ਕੀਤਾ ਹਮਲਾ ਇੰਨਾ ਖਤਰਨਾਕ ਸੀ ਕਿ ਉਸ ਦੇ 60 ਟਾਂਕੇ ਲਗਾਉਣੇ ਪਏ ਸਨ। ਇਹ ਹੁਣ ਤੱਕ 15 ਲੋਕਾਂ ਨੂੰ ਕੱਟ ਚੁੱਕਿਆ ਸੀ। ਬਾਂਦਰ ਖੂਨੀ ਦਰਿੰਦਿਆ ਦੀ ਤਰ੍ਹਾ ਲੋਕਾਂ ਉੱਤੇ ਹਮਲਾ ਕਰ ਰਿਹਾ ਸੀ।

ਇਸੇ ਨੂੰ ਲੈ ਕੇ ਜੰਗਲਾਤ ਵਿਭਾਗ ਨੂੰ ਪਿਛਲੇ 5-6 ਦਿਨਾਂ ਤੋਂ ਲਗਾਤਾਰ ਬਾਂਦਰ ਦੇ ਹਮਲਾ ਕਰਨ ਦੀਆਂ ਸ਼ਿਕਾਇਤਾ ਮਿਲ ਰਹੀਆਂ ਸਨ। ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਬਾਂਦਰ ਦੀ ਭਾਲ ਵਿਚ ਲੱਗੀਆਂ ਹੋਈਆਂ ਸਨ ਅਤੇ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਖਤਰਨਾਕ ਬਾਂਦਰ ਨੂੰ ਉਦੋਂ ਕਾਬੂ ਕੀਤਾ ਜਦੋਂ ਇਹ ਇਕ ਘਰ ਅੰਦਰ ਦਾਖਲ ਹੋਇਆ ਸੀ। ਜੰਗਲਾਤ ਵਿਭਾਗ ਦੀ ਟੀਮ ਨੇ ਤਿੰਨ ਘੰਟਿਆ ਦੀ ਮਿਹਨਤ ਤੋਂ ਬਾਅਦ ਇਸ ਜੰਗਲੀ ਜਾਨਵਰ ਨੂੰ ਪਿੰਜਰੇ ਵਿਚ ਕੈਦ ਕਰ ਲਿਆ ਅਤੇ ਜਦੋਂ ਇਹ ਬਾਂਦਰ ਕੈਦ ਕੀਤਾ ਗਿਆ ਤਾਂ ਉਦੋ ਵੀ ਇਹ ਲਹੂ-ਲੂਹਾਨ ਹੋਇਆ ਪਿਆ ਸੀ। ਖੈਰ ਜੰਗਲੀ ਬਾਂਦਰ ਦੇ ਕਾਬੂ ਆਉਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ।

Leave a Reply

Your email address will not be published. Required fields are marked *