ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ਨਿੱਚਰਵਾਰ ਨੂੰ ਮੋਹਾਲੀ ਦੇ 5 ਫੇਸ ਦੀ ਮਾਰਕੀਟ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਅੱਗ 5 ਫੇਸ ਦੀ ਵਿਸ਼ਾਲ ਮੇਗਾ ਮਾਰਟ ਵਿਚ ਲੱਗੀ ਜਿਸ ਕਰਕੇ ਉੱਥੇ ਰੱਖਿਆ ਸਮਾਨ ਜਲ ਕੇ ਖਾਕ ਹੋ ਚੁੱਕਿਆ ਹੈ। ਫਾਇਰ ਬ੍ਰਿਗੇਡ ਦੇ ਕਰਮਾਚੀਆਂ ਦੁਆਰਾ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾ ਜਾਰੀ ਹਨ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਅੱਗ ਵਿਸ਼ਾਲ ਮੇਗਾ ਮਾਰਟ ਦੀ ਬੇਸਮੈਂਟ ਵਿਚ ਲੱਗੀ ਹੈ ਅਤੇ ਉੱਥੇ ਪਈ ਪਲਾਸਟਿਕ, ਕੱਪੜੇ, ਕੈਮੀਕਲ ਅਤੇ ਤੇਲ ਵਰਗੀ ਜਲਣਸੀਲ ਸਮੱਗਰੀ ਕਰਕੇ ਤੇਜੀ ਨਾਲ ਫੈਲੀ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਅੱਗ ਬਝਾਉਣ ਦੇ ਲਈ ਬੇਸਮੈਂਟ ਵਿਚ ਜਾਣ ਦਾ ਰਸਤਾ ਨਹੀਂ ਮਿਲ ਪਾ ਰਿਹਾ ਹੈ ਜਿਸ ਕਰਕੇ ਅੱਗ ਉੱਤੇ ਪੂਰੀ ਤਰ੍ਹਾ ਕਾਬੂ ਪਾਉਣ ਵਿਚ ਪਰੇਸ਼ਾਨੀ ਖੜ੍ਹੀ ਹੋ ਰਹੀ ਹੈ ਪਰ ਫਿਰ ਵੀ ਕਾਫੀ ਮਿਹਨਤ ਤੋਂ ਬਾਅਦ 90 ਫੀਸਦੀ ਅੱਗ ਬਝਾਈ ਜਾ ਚੁੱਕੀ ਹੈ ਜਦਕਿ 10 ਫੀਸਦੀ ਉੱਤੇ ਕਾਬੂ ਪਾਇਆ ਜਾ ਰਿਹਾ ਹੈ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਲੱਗਣ ਕਰਕੇ ਉੱਪਰਲੀ ਮੰਜਿਲ ਦਾ ਸਰੀਆ ਪਿਘਲ ਚੁੱਕਿਆ ਹੈ ਜਿਸ ਕਰਕੇ ਛੱਤ ਡਿੱਗਣ ਦਾ ਖਤਰਾ ਵੀ ਮੰਡਰਾ ਰਿਹਾ ਹੈ ਕਿਉਂਕਿ ਇਸ ਨਾਲ ਆਸ-ਪਾਸ ਦੀਆਂ ਦੁਕਾਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਅੱਗ ਬਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਖੈਰ ਪੂਰੀ ਘਟਨਾ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


