ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਲੋਹੜੀ ਦਾ ਤਿਉਹਾਰ ਜਿੱਥੇ ਪੰਜਾਬ ਸਮੇਤ ਦੇਸ਼ਾਂ-ਵਿਦੇਸ਼ਾਂ ‘ਚ ਰਹਿੰਦੇ ਕਈ ਪੰਜਾਬੀ ਵਿਰਸੇ ਦੇ ਲੋਕਾਂ ਵਲੋਂ ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਸ ਦੀ ਰੌਣਕਾਂ ਜਲੰਧਰ ਵਿਖੇ ਵੀ ਦੇਖਣ ਨੂੰ ਮਿਲੀ ਜਿੱਥੇ ਦੇ ਕੇਐਮਵੀ ਕਾਲਜ ‘ਚ ‘ਸਰਵ ਸੁਖ ਸੇਵਾ ਮਿਸ਼ਨ’ ਵੱਲੋਂ “ਧੀਆਂ ਦੀ ਲੋਹੜੀ” ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਅਤਿਮਾ ਸ਼ਰਮਾ ਨੇ ਦੱਸਿਆ ਕਿ, ਅੱਜ ਦੇ ਇਸ ਸਮਾਰੋਹ ਨੂੰ ਔਰਤ ਸ਼ਕਤੀਕਰਨ, ਲਿੰਗ ਨਿਆਂ ਸਮਾਨਤਾ ਦਾ ਨਾਮ ਦਿੱਤਾ ਗਿਆ ਹੈ। ਨਾਲ ਹੀ ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ, ਲਿੰਗ ਨਿਆਂ ਸਮਾਨਤਾ ਅੱਜ ਦੇ ਸਮੇਂ ‘ਚ ਸਿਰਫ਼ ਲੜਕੀਆਂ ਲਈ ਹੀ ਨਹੀਂ ਸਗੋਂ ਇਨਸਾਨੀਅਤ ਲਈ ਵੀ ਜਰੂਰੀ ਹੈ।
ਉੱਥੇ ਹੀ ਇਸ ਮੌਕੇ ਦਿਵਿਆ ਜੋਤੀ ਸੰਸਥਾਨ ਦੀ ਸਾਧਵੀ ਰੁਪੇਸ਼ਵਰੀ ਨੇ ਕਿਹਾ ਕਿ, ਅੱਜ ਕਈ ਥਾਂਵਾਂ ‘ਤੇ “ਧੀਆਂ ਦੀ ਲੋਹੜੀ” ਮਨਾਈ ਜਾ ਰਹੀ ਹੈ ਪਰ ਅੱਜ ਦੀ ਲੋੜ ਲੜਕੀਆਂ ਦੇ ਸਨਮਾਣ ਦੀ ਹੈ, ਲੜਕੀਆਂ ਨੂੰ ਲੋੜ ਹੈ ਕਿ, ਅੱਜ ਉਹ ਆਪਣੀ ਸ਼ਕਤੀ ਪਹਿਚਾਨਣ ਅਤੇ ਆਪਣੀ ਰੱਖਿਆ ਲਈ ਉਸ ਦੀ ਵਰਤੋਂ ਵੀ ਕਰਨ।


