ਜਹਾਂਗੀਰਪੁਰੀ ‘ਚ ਹਨੂੰਮਾਨ ਜਯੰਤੀ ਜਲੂਸ ਦੌਰਾਨ ਹੋਈ ਹਿੰਸਾ, 14 ਲੋਕ ਗ੍ਰਿਫਤਾਰ

ਨਵੀਂ ਦਿੱਲੀ- ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ‘ਚ ਹਿੰਸਾ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ…

ਨਵੀਂ ਦਿੱਲੀ- ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ‘ਚ ਹਿੰਸਾ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 10 ਲੋਕ ਹਿਰਾਸਤ ਵਿੱਚ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਦਾਅਵਾ ਕੀਤਾ ਗਿਆ ਹੈ ਕਿ ਜਲੂਸ ਸ਼ਾਂਤੀਪੂਰਵਕ ਚੱਲ ਰਿਹਾ ਸੀ। ਜਦੋਂ ਇਹ ਜਲੂਸ ਜਾਮਾ ਮਸਜਿਦ ਦੇ ਨੇੜੇ ਪਹੁੰਚਿਆ ਤਾਂ ਕੁਝ ਲੋਕ ਉੱਥੇ ਆ ਗਏ ਅਤੇ ਜਲੂਸ ਵਿੱਚ ਸ਼ਾਮਲ ਲੋਕਾਂ ਨਾਲ ਬਹਿਸ ਕਰਨ ਲੱਗੇ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ਇੱਥੋਂ ਸ਼ੁਰੂ ਹੋਈ ਸੀ। ਦੱਸ ਦੇਈਏ ਕਿ ਪੁਲਿਸ ਨੇ ਜਲੂਸ ‘ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਹਥਿਆਰ ਵੀ ਬਰਾਮਦ ਹੋਏ ਹਨ।

Also Read: ਸੁਜਾਨਪੁਰ ‘ਚ 100 ਕਿੱਲੇ ਦੇ ਕਰੀਬ ਖੜੀ ਫਸਲ ਨੂੰ ਲੱਗੀ ਅੱਗ, ਕੀਤੀ ਕਾਰਵਾਈ ਦੀ ਮੰਗ

ਪੁਲਿਸ ਇੰਸਪੈਕਟਰ ਰਾਜੀਵ ਰੰਜਨ ਨੇ ਐੱਫ.ਆਈ.ਆਰ. ਵਿੱਚ ਦੱਸਿਆ ਗਿਆ ਹੈ ਕਿ ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜਯੰਤੀ ਮਨਾਉਣ ਲਈ ਇੱਕ ਪਾਸੇ ਵੱਲੋਂ ਜਲੂਸ ਕੱਢਿਆ ਜਾ ਰਿਹਾ ਸੀ। ਉਦੋਂ ਕਰੀਬ 4-5 ਲੋਕ ਆਏ ਅਤੇ ਜਲੂਸ ਕੱਢ ਰਹੇ ਲੋਕਾਂ ਨਾਲ ਬਹਿਸ ਕਰਨ ਲੱਗੇ। ਬਹਿਸ ਵਧਦੇ ਹੀ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਕਾਰਨ ਜਲੂਸ ਵਿੱਚ ਭਗਦੜ ਮੱਚ ਗਈ

ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨੇ ਦੋਵਾਂ ਧਿਰਾਂ ਨੂੰ ਪਥਰਾਅ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਮਨਾ ਕੇ ਵੱਖ ਕਰ ਦਿੱਤਾ ਪਰ ਕੁਝ ਦੇਰ ਬਾਅਦ ਦੋਵਾਂ ਧਿਰਾਂ ਵੱਲੋਂ ਮੁੜ ਨਾਅਰੇਬਾਜ਼ੀ ਅਤੇ ਪਥਰਾਅ ਸ਼ੁਰੂ ਹੋ ਗਿਆ। ਸਥਿਤੀ ਨੂੰ ਸੰਭਾਲਣ ਲਈ ਸੀਨੀਅਰ ਅਧਿਕਾਰੀਆਂ ਨੇ ਲੋਕਾਂ ਨੂੰ ਵਾਰ-ਵਾਰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਪਰ ਇੱਕ ਪਾਸੇ ਤੋਂ ਲਗਾਤਾਰ ਪੱਥਰਬਾਜ਼ੀ ਕੀਤੀ ਜਾ ਰਹੀ ਸੀ। ਸਥਿਤੀ ਨੂੰ ਕਾਬੂ ਕਰਨ ਲਈ 40-50 ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਭੀੜ ਨੂੰ ਖਿੰਡਾਇਆ ਗਿਆ।

Also Read: CM ਨਾਲ ਮੀਟਿੰਗ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਆਪਸੀ ਬੈਠਕ

ਪੁਲਿਸ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਭੀੜ ਵੱਲੋਂ ਪੁਲਿਸ ’ਤੇ ਗੋਲੀਬਾਰੀ ਅਤੇ ਪਥਰਾਅ ਕੀਤਾ ਗਿਆ। ਇਸ ਵਿੱਚ ਐੱਸਆਈ ਮੈਦਾਲਾਲ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ। ਜਦੋਂ ਕਿ 6-7 ਪੁਲਿਸ ਵਾਲੇ ਅਤੇ ਇੱਕ ਆਮ ਵਿਅਕਤੀ ਦੇ ਵੀ ਗੰਭੀਰ ਸੱਟਾਂ ਲੱਗੀਆਂ। ਇੰਨਾ ਹੀ ਨਹੀਂ, ਦੰਗਾਕਾਰੀ ਭੀੜ ਨੇ ਇੱਕ ਸਕੂਟੀ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ 4-5 ਵਾਹਨਾਂ ਦੀ ਭੰਨਤੋੜ ਕੀਤੀ ਗਈ।

Leave a Reply

Your email address will not be published. Required fields are marked *