ਆਖ਼ਿਰਕਾਰ 3 ਦਿਨਾਂ ਬਾਅਦ ਹੋਇਆ ਜਗਮੇਲ ਦਾ ਪੋਸਟ ਮਾਰਟਮ, ਇਸ ਸਮੇਂ ਹੋਵੇਗਾ ਅੰਤਿਮ ਸਸਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਆਖਿਰਕਾਰ ਤਿੰਨ ਦਿਨਾਂ ਤੋਂ ਬਾਅਦ ਦਲਿਤ ਨੌਜਵਾਨ ਜਗਮੇਲ ਦਾ ਪੋਸਟਮਾਰਟਮ ਹੋ ਚੁੱਕਿਆ ਹੈ। ਦਸ ਦਈਏ ਕਿ ਜਗਮੇਲ ਦੇ ਪੋਸਟਮਾਰਟਮ ਤੋਂ ਬਾਅਦ ਜਗਮੇਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਆਖਿਰਕਾਰ ਤਿੰਨ ਦਿਨਾਂ ਤੋਂ ਬਾਅਦ ਦਲਿਤ ਨੌਜਵਾਨ ਜਗਮੇਲ ਦਾ ਪੋਸਟਮਾਰਟਮ ਹੋ ਚੁੱਕਿਆ ਹੈ। ਦਸ ਦਈਏ ਕਿ ਜਗਮੇਲ ਦੇ ਪੋਸਟਮਾਰਟਮ ਤੋਂ ਬਾਅਦ ਜਗਮੇਲ ਦੀ ਲਾਸ਼ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਲਾਸ਼ ਨੂੰ ਲੈਕੇ ਪਿੰਡ ਲਈ ਰਵਾਨਾ ਹੋ ਗਏ ਹਨ।

SC Youth

ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ 2 ਵਜੇ ਤੋਂ ਬਾਅਦ ਜਗਮੇਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਜਗਮੇਲ ਸਿੰਘ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਸੀ। ਉਸਦੇ ਪੈਰ ਦੇ ਮਾਸ ਨੂੰ ਪਲਾਸ ਦੇ ਨੋਚਿਆ ਗਿਆ ਸੀ ਇਹਨਾਂ ਹੀ ਨਹੀਂ ਜਦੋ ਉਸਨੇ ਪੀਣ ਲਈ ਪਾਣੀ ਮੰਗਿਆ ਤਾਂ ਉਸਨੂੰ ਪੇਸ਼ਾਬ ਪਿਲਾਇਆ ਗਿਆ ਸੀ।

jagmail

ਇਹਨਾਂ ਤਸ਼ੱਦਦ ਨੂੰ ਨਾ ਸਹਿਦੇ ਹੋਏ ਜਗਮੇਲ ਨੇ ਆਪਣਾ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ। ਸਰਕਾਰ ਵੱਲੋਂ ਇਸ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪਰਿਵਾਰ ਨੂੰ 20 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜਗਮੇਲ ਦਾ ਦੁਪਹਿਰ 2 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।

 

Leave a Reply

Your email address will not be published. Required fields are marked *