ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ’ਤੇ ਗਏ ਹਨ। ਪਰ ਉਹਨਾਂ ਦੇ ਪਿੱਛੇ ਪੰਜਾਬ ਲਾਵਾਰਸ ਹੋ ਗਿਆ ਹੈ। ਜੀ ਹਾਂ ਸੂਬੇ ’ਚ ਮਾਰਕੁੱਟ ਦੀਆਂ ਵਾਰਦਾਤਾਂ ਅਤੇ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਕਾਬਿਲੇਗੌਰ ਹੈ ਕਿ ਬੀਤੇ ਦਿਨਾਂ ਤੋਂ ਸੂਬੇ ਅੰਦਰ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਹਨਾਂ ’ਚ ਤਾਂ ਕੁਝ ਅਜਿਹੇ ਮਾਮਲੇ ਵੀ ਹਨ ਜਿਹਨਾਂ ਨੂੰ ਲੋਕਸਭਾ ਚ ਸਰਦ ਰੁੱਤ ਇਜਲਾਸ ਦੌਰਾਨ ਵੀ ਚੁੱਕਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ ’ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਖੂਬ ਤੇਜ਼ ਹਥਿਆਰ ਚੱਲੇ। ਇਸ ਮਾਮਲੇ ਨੇ ਸਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਉੱਥੇ ਹੀ ਪੰਜਾਬ ਦੇ ਜਿਲ੍ਹਾਂ ਸੰਗਰੂਰ ’ਚ ਦਲਿਤ ਨੌਜਵਾਨ ਜਗਮੇਲ ਦੇ ਕਤਲ ਤੋਂ ਬਾਅਦ ਦੋ ਦਿਨ ਤੱਕ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਜਿਸ ਕਾਰਨ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ।
ਇਹਨਾਂ ਹੀ ਬਠਿੰਡਾ ’ਚ ਤਿੰਨ ਨਾਬਾਲਗ ਲੜਕੀਆਂ ਦੇ ਲਾਪਤਾ ਹੋਈਆਂ ਹਨ ਜਿਸਨੂੰ ਦੋ ਤਿੰਨ ਦਿਨ ਹੋ ਚੁੱਕੇ ਹਨ ਪਰ ਇਸ ਮਾਮਲੇ ’ਤੇ ਕਿਸੇ ਵੀ ਤਰ੍ਹਾਂ ਕੁਝ ਵੀ ਪਤਾ ਨਹੀਂ ਚੱਲਿਆ ਹੈ। ਉਧਰ ਬਟਾਲਾ ਦੇ ਪਿੰਡ ਢਿੱਲਵਾਂ ’ਚ ਕੁਝ ਲੋਕਾਂ ਨੇ ਸਾਬਕਾ ਅਕਾਲੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਕਾਬਿਲੇਗੌਰ ਹੈ ਕਿ ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਪੰਜਾਬ ਸੱਚਮੁੱਚ ਲਾਵਾਰਸ ਹੋ ਚੁੱਕਾ ਹੈ ਪੰਜਾਬ ਚ ਅਪਰਾਧ ਵਧ ਚੁੱਕੇ ਹਨ ਜਦਕਿ ਸੀਐੱਮ ਕੈਪਟਨ ਵਿਦੇਸ਼ੀ ਦੌਰੇ ਤੇ ਗਏ ਹੋਏ ਹਨ।





