…ਜਾਣੋ ISRO ਦੇ ਵਿਗਿਆਨੀਆਂ ਨੇ ਸੰਸਦ ਮੈਂਬਰਾਂ ਸਾਹਮਣੇ ਕਿਉਂ ਵਜਾਈ ਬੰਸਰੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਸੈਟੇਲਾਈਟ ਅਤੇ ਰਾਕੇਟ ਭੇਜ ਕੇ ਵਿਸ਼ਵ ਵਿੱਚ ਦੇਸ਼ ਦਾ ਨਾਮ ਰੁਸ਼ਨਾਇਆ ਹੈ। ISRO…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਸੈਟੇਲਾਈਟ ਅਤੇ ਰਾਕੇਟ ਭੇਜ ਕੇ ਵਿਸ਼ਵ ਵਿੱਚ ਦੇਸ਼ ਦਾ ਨਾਮ ਰੁਸ਼ਨਾਇਆ ਹੈ। ISRO ਦੇ ਵਿਗਿਆਨੀ ਨੇ ਇੱਕ ਮੀਟਿੰਗ ਦੌਰਾਨ ਸੰਸਦ ਮੈਂਬਰਾਂ ਦੇ ਸਾਹਮਣੇ ਬੰਸਰੀ ਵਜਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਵਿਗਿਆਨੀਆਂ ਦੇ ਬੰਸਰੀ ਵਜਾਉਂਣ ਦੇ ਹੁਨਰ ਦੀ ਬੇਹੱਦ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਵੀਡੀਓ ਹੁਣ ਤੱਕ ਵਾਇਰਲ ਹੋ ਚੁੱਕਿਆ ਹੈ।

ਦੱਸ ਦਈਏ, ਬੰਗਲੁਰੂ ਵਿੱਚ ਭਾਰਤੀ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਵਿੱਚ ਸੈਟੇਲਾਈਟ ਕੇਂਦਰ ਦੇ ਡਾਇਰੈਕਟਰ ਪੀ. ਕੁਨਿਕ੍ਰਿਸ਼ਨਨ ਨੇ ਸੰਸਦ ਮੈਂਬਰਾਂ ਸਾਹਮਣੇ ਬੰਸਰੀ ਵਜਾ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ। ਇਸ ਦੌਰਾਨ ਇਸਰੋ ਦੇ ਪ੍ਰਮੁੱਖ ਕੇ. ਸਿਵਨ ਵੀ ਮੀਟਿੰਗ ਵਿੱਚ ਮੌਜੂਦ ਸਨ। ਕੁਨਿਕ੍ਰਿਸ਼ਨਨ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਦੀ ਵੀਡੀਓ ਸੀਨੀਅਰ ਕਾਂਗਰਸੀ ਨੇਤਾ ਅਤੇ  ਰਾਜ ਸਭਾ ਜੈਰਾਮ ਰਮੇਸ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ  ਵੀ ਸਾਂਝੀ ਕੀਤੀ ਹੈ।

 

 

 

 

Leave a Reply

Your email address will not be published. Required fields are marked *