ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-IRCTC ਨੂੰ ਸੋਮਵਾਰ ਸਟਾਕ ਮਾਰਕੀਟ ‘ਚ ਸੂਚੀਬੱਧ ਕੀਤਾ ਜਾਵੇਗਾ, ਜਿਸ ਵਿਚ IRCTC ਦੇ IPO ‘ਚ 645 ਕਰੋੜ ਰੁਪਏ ਇੱਕਠਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਨਾਲ ਹੀ IPO ‘ਚ ਨਿਵੇਸ਼ ਕਰਨ ਵਾਲੇ ਪਹਿਲੇ ਹੀ ਦਿਨ ਵੱਡੇ ਮੁਨਾਫੇ ਦੀ ਆਸ ਕਰ ਰਹੇ ਹਨ। ਦੱਸ ਦੇਇਏ ਕਿ ਕੰਪਨੀ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਲਈ 4 ਅਕਤੂਬਰ ਨੂੰ ਅਰਜ਼ੀ ਬੰਦ ਕਰ ਦਿੱਤੀ ਸੀ।
IRCTC ਦੇ ਇਸ IPO ‘ਚ 645 ਕਰੋੜ ਰੁਪਏ ਜੁਟਾਉਣ ਦੇ ਟੀਚੇ ਨੂੰ 112 ਗੁਣਾ ਵਧ ਸ਼ੇਅਰਾਂ ਦੀ ਬੋਲੀ ਮਿਲੀ ਸੀ, ਜਿਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਸ਼ੁਰੂਆਤੀ ਸੂਚੀਬੱਧਤਾ ਬਹੁਤ ਉੱਚ ਕੀਮਤ ‘ਤੇ ਹੋਵੇਗੀ।
IRCTC ਦੇ IPO ਲਈ ਅਰਜ਼ੀ ਦਾਇਰ ਕਰਨ ਦੀ ਮਿਤੀ 30 ਸਤੰਬਰ ਤੋਂ 4 ਅਕਤੂਬਰ ਦੇ ਵਿਚਕਾਰ ਰੱਖੀ ਸੀ ਅਤੇ ਇਸ ਲਈ ਕੰਪਨੀ ਨੇ 315 ਤੋਂ 320 ਰੁਪਏ ਦਾ
ਪ੍ਰਾਈਸ ਬੈਂਡ ਰੱਖਿਆ ਸੀ। ਜਦੋਂ ਕਿ Retail investors ਲਈ ਇਹ ਹਿੱਸਾ ਸਿਰਫ 15 ਗੁਣਾ ਸਬਸਕ੍ਰਾਈਬ ਕੀਤਾ ਗਿਆ ਹੈ। ਆਈ ਪੀ ਓ ਲਈ ਘੱਟੋ ਘੱਟ ਐਪਲੀਕੇਸ਼ਨ 40 ਸ਼ੇਅਰਾਂ ਦੀ ਹੈ।
BSE ਅਤੇ NSE ‘ਤੇ ਹੋਣਗੇ ਸੂਚੀਬੱਧ
BSE ਨੇ ਇੱਕ ਸਰਕੂਲਰ ਵਿੱਚ ਪੁਸ਼ਟੀ ਕਰਦਿਆਂ ਕਿਹਾ ਹੈ ਕਿ, ਇਸਦੇ ਸ਼ੇਅਰਾਂ ਨੂੰ ਸੋਮਵਾਰ ਸੂਚੀਬੱਧ ਕੀਆ ਜਾਵੇਗਾ। ਕੰਪਨੀ ਦੇ ਸ਼ੇਅਰ ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਉੱਤੇ ਵੀ ਸੂਚੀਬੱਧ ਹੋਣਗੇ। BSE ਨੇ ਆਪਣੇ ਸਰਕੂਲਰ ਵਿੱਚ ਕਿਹਾ ਸੀ ਕਿ, 14 ਅਕਤੂਬਰ 2019 ਨੂੰ ਹੋਣ ਵਾਲੇ IRCTC ਦੇ ਇਕਵਿਟੀ ਸ਼ੇਅਰਾਂ ਨੂੰ ਅਤੇ ਪ੍ਰਤੀਭੂਤੀਆਂ ਨੂੰ ਗਰੁੱਪ ਬੀ ‘ਚ ਡੀਲ ਕਰਨ ਲਈ ਐਕਸਚੇਂਜ ‘ਚ ਸ਼ਾਮਲ ਕੀਤਾ ਜਾਵੇਗਾ।
ਸਰਕਾਰ ਦੀ ਹਿੱਸੇਦਾਰੀ
ਆਈਪੀਓ ਰਾਹੀਂ 2.01 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਪਰ ਬਿਨੈ ਪੱਤਰ 225.39 ਕਰੋੜ ਸ਼ੇਅਰਾਂ ਲਈ ਦਿੱਤੇ ਗਏ ਹਨ। IRCTC ਵਿੱਚ ਇਸ ਸਮੇਂ ਸਰਕਾਰ ਦੀ 100 ਪ੍ਰਤੀਸ਼ਤ ਹਿੱਸੇਦਾਰੀ ਹੈ, ਜਿਸਨੂੰ ਆਈਪੀਓ ਦੇ ਜ਼ਰੀਏ ਆਪਣੀ ਹਿੱਸੇਦਾਰੀ ਨੂੰ ਘਟਾ ਕੇ 12.6 ਪ੍ਰਤੀਸ਼ਤ ਕੀਤਾ ਜਾਵੇਗਾ। ਸਟਾਕ ਮਾਰਕੀਟ ਵਿਚ ਸੂਚੀਬੱਧ ਹੋਣ ਤੋਂ ਬਾਅਦ, ਕੰਪਨੀ ਦੀ ਬਾਜ਼ਾਰੀ ਪੂੰਜੀਕਰਣ 5,120 ਕਰੋੜ ਰੁਪਏ ਹੋ ਸਕਦਾ ਹੈ।
ਜਾਨਣ ਵਾਲੀ ਗੱਲ ਇਹ ਹੈ ਕਿ, IRCTC ਦੀ ਸਥਾਪਨਾ 27 ਸਤੰਬਰ 1999 ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਤੋਂ ਮਿਨੀ ਰਤਨ ਕੰਪਨੀ ਦਾ ਰੁਤਬਾ 1 ਮਈ 2008 ਨੂੰ ਮਿਲਿਆ ਸੀ। ਇਸ ‘ਚ ਰੇਲਵੇ ਕੇਟਰਿੰਗ ਸੇਵਾ ਤੋਂ ਇਲਾਵਾ ਈ-ਕੇਟਰਿੰਗ, ਕਾਰਜਕਾਰੀ ਲੌਂਜ, ਬਜਟ ਹੋਟਲ ਵਰਗੇ ਹਿੱਸਿਆਂ ਵਿੱਚ ਵੀ IRCTC ਕਾਰੋਬਾਰ ਕਰਦੀ ਹੈ।
ਹਾਲਾਂਕਿ, ਇਸਦਾ ਕਾਰੋਬਾਰ ਮੁੱਖ ਤੌਰ ‘ਤੇ ਭਾਰਤੀ ਰੇਲਵੇ’ ਤੇ ਨਿਰਭਰ ਕਰਦਾ ਹੈ ਅਤੇ ਰੇਲ ਮੰਤਰਾਲੈ ਵਲੋਂ ਕਿਸੇ ਵੀ ਤਬਦੀਲੀ ਦਾ ਅਸਰ ਇਸਦੇ ਮੁਨਾਫਿਆਂ ‘ਤੇ ਪੈਂਦਾ ਹੈ।


