IRCTC: 14 ਫਰਵਰੀ ਤੋਂ 100 ਫੀਸਦੀ ਟਰੇਨਾਂ ‘ਚ ਮਿਲੇਗਾ ਪੱਕਿਆ ਹੋਇਆ ਭੋਜਨ

ਨਵੀਂ ਦਿੱਲੀ- ਇੰਡੀਅਨ ਰੇਲਵੇ ਕੈਟਰਿੰਗ ਐਂਡ ਕਾਰਪੋਰੇਸ਼ਨ (IRCTC) ਨੇ ਰੇਲ ਮੰਤਰਾਲਾ ਦੇ ਨਿਰਦੇਸ਼ਾਂ ਦੇ ਬਾਅਦ ਹੁਣ ਟਰੇਨਾਂ ਵਿਚ ਇਕ ਵਾਰ ਫਿਰ ਪੱਕਿਆ ਹੋਇਆ ਭੋਜਨ ਦਿੱਤੇ…

ਨਵੀਂ ਦਿੱਲੀ- ਇੰਡੀਅਨ ਰੇਲਵੇ ਕੈਟਰਿੰਗ ਐਂਡ ਕਾਰਪੋਰੇਸ਼ਨ (IRCTC) ਨੇ ਰੇਲ ਮੰਤਰਾਲਾ ਦੇ ਨਿਰਦੇਸ਼ਾਂ ਦੇ ਬਾਅਦ ਹੁਣ ਟਰੇਨਾਂ ਵਿਚ ਇਕ ਵਾਰ ਫਿਰ ਪੱਕਿਆ ਹੋਇਆ ਭੋਜਨ ਦਿੱਤੇ ਜਾਣ ਦੀ ਸੁਵਿਧਾ ਬਹਾਲ ਕਰ ਦਿੱਤੀ ਹੈ। ਹੁਣ ਤੱਕ 80 ਫੀਸਦੀ ਟਰੇਨਾਂ ਵਿਚ ਪੱਕਿਆ ਹੋਇਆ ਭੋਜਨ ਦਿੱਤਾ ਜਾ ਰਿਹਾ ਸੀ ਪਰ ਹੁਣ 14 ਫਰਵਰੀ ਤੱਕ 100 ਫੀਸਦੀ ਟਰੇਨਾਂ ਵਿਚ ਪੱਕਿਆ ਹੋਇਆ ਭੋਜਨ ਮਿਲਣਾ ਸ਼ੁਰੂ ਹੋ ਜਾਵੇਗਾ।

Also Read: ਜਲਾਲਾਬਾਦ ‘ਚ ਸੁਖਬੀਰ ਬਾਦਲ ਦੀ ਦਹਾੜ, ਕਿਹਾ- ‘ਅਸੀਂ ਕੀਤਾ ਬੀਮਾਰੀਆਂ ਦਾ ਇਲਾਜ’

ਦੱਸ ਦਈਏ ਕਿ ਕੋਵਿਡ ਦੇ ਕਾਰਨ ਹੋਏ ਲਾਕਡਾਊਨ ਕਾਰਨ ਟਰੇਨਾਂ ਵਿਚ ਪੱਕਿਆ ਹੋਇਆ ਭੋਜਨ ਦਿੱਤੇ ਜਾਣ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਸੀ। 23 ਮਾਰਚ 2020 ਨੂੰ ਮਹਾਮਾਰੀ ਦੇ ਕਾਰਨ ਸੁਰੱਖਿਆ ਉਪਾਵਾਂ ਨੂੰ ਦੇਖਦੇ ਹੋਏ ਖਾਣ ਸਬੰਧੀ ਸੁਵਿਧਾਵਾਂ ਨੂੰ ਟਰੇਨਾਂ ਵਿਚ ਬੰਦ ਕਰ ਦਿੱਤਾ ਗਿਆ ਸੀ। ਪਰ ਜਦੋਂ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਨੂੰ ਦੇਖਦੇ ਹੋਏ ਫਿਰ ਤੋਂ 5 ਅਗਸਤ ਨੂੰ ਟਰੇਨਾਂ ਵਿਚ ਭੋਜਨ ਦਿੱਤੇ ਜਾਣ ਦੀ ਸੁਵਿਧਾ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਯਾਤਰੀਆਂ ਤੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਟਰੇਨਾਂ ਵਿਚ ਦਿੱਤੇ ਜਾਣ ਵਾਲੇ ਭੋਜਨ ਵਿਚ ਸਿਹਤ ਵਧਾਉਣ ਵਾਲੀ ਸਮੱਗਰੀ ਸ਼ਾਮਲ ਕੀਤੀ ਗਈ, ਜਿਸ ਨਾਲ ਕਿ ਟਰੇਨਾਂ ਵਿਚ ਯਾਤਰੀਆਂ ਨੂੰ ਪੌਸ਼ਟਿਕ ਆਹਾਰ ਮਿਲ ਸਕੇ।

Also Read: ਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀ

ਆਈਆਰਸੀਟੀਸੀ ਰੇਲ ਮੰਤਰਾਲਾ ਦਾ ਇਕ ਜਨਤਕ ਵਿਭਾਗ ਹੈ, ਜੋ ਭਾਰਤੀ ਰੇਲ ਦੇ ਯਾਤਰੀਆਂ ਨੂੰ ਪ੍ਰੀਮੀਅਮ ਸੇਵਾਵਾਂ ਪ੍ਰਦਾਨ ਕਰਦਾ ਹੈ ਤੇ ਹੁਣ ਇਰ ਵਾਰ ਫਿਰ ਟਰੇਨਾਂ ਵਿਚ ਯਾਤਰਾ ਕਰਨ ਵਾਲਿਆਂ ਦੀਆਂ ਲੋੜਾਂ ਤੇ ਦੇਸ਼ ਭਰ ਵਿਚ ਕੋਰੋਨਾ ਪਾਬੰਦੀਆਂ ਵਿਚ ਢਿੱਲ ਦੇ ਨਾਲ ਆਈਆਰਸੀਟੀਸੀ ਨੇ ਟਰੇਨਾਂ ਵਿਚ ਪੱਕੇ ਹੋਏ ਭੋਜਨ ਦੀਆਂ ਸੇਵਾਰਾਂ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਹੈ।

Leave a Reply

Your email address will not be published. Required fields are marked *