ਮੁੱਖ ਮੰਤਰੀ ਖੱਟਰ ਕਰਨਗੇ ਪੰਜਾਬ ਵਿਚ ਉਮੀਦਵਾਰਾਂ ਲਈ ਚੋਣ ਪ੍ਰਚਾਰ

ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈ ਕੇ ਚੋਣ ਪ੍ਰਚਾਰ (Election campaign) ਆਪਣੇ ਪੂਰੇ ਸਿਖਰ ‘ਤੇ ਪਹੁੰਚ ਚੁੱਕਾ ਹੈ,…

ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈ ਕੇ ਚੋਣ ਪ੍ਰਚਾਰ (Election campaign) ਆਪਣੇ ਪੂਰੇ ਸਿਖਰ ‘ਤੇ ਪਹੁੰਚ ਚੁੱਕਾ ਹੈ, ਜਿਸ ਨੂੰ ਦੇਖਦਿਆਂ ਵੱਡੇ ਸਿਆਸੀ ਲੀਡਰਾਂ (Political leaders) ਵਲੋਂ ਜ਼ੋਰਾਂ-ਸ਼ੋਰਾਂ ਨਾਲ ਪੰਜਾਬ ਫੇਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕ ਲੁਭਾਵਨੇ ਬਿਆਨਾਂ ਸਦਕਾ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਜਲੰਧਰ ਵਿਚ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ (Chief Minister Jairam Thakur) ਸਨ ਤਾਂ ਅੱਜ ਪ੍ਰਚਾਰ ਦੀ ਕਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਭਾਲੀ ਹੈ। Also Read : 3 ਖੇਤੀ ਕਾਨੂੰਨਾਂ ਨੂੰ ਲੈ ਕੇ ਰਾਜ ਸਭਾ ਵਿਚ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਆਇਆ ਵੱਡਾ ਬਿਆਨ 

Coronavirus Indiaa: Haryana CM Manohar Lal Khattar Says, Rs 10,000-12,000  Crore Revenue Loss In Lockdown
ਮੁੱਖ ਮੰਤਰੀ ਖੱਟਰ ਅੱਜ ਪੰਜਾਬ ਵਿਚ ਦੋ ਥਾਵਾਂ ‘ਤੇ ਰੈਲੀਆਂ ਕਰ ਰਹੇ ਹਨ। ਪਹਿਲੀ ਰੈਲੀ ਇਕ ਜਗਰਾਓਂ ਵਿਚ ਹੈ। ਉਥੇ ਹੀ ਉਹ ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਲਈ ਵੋਟ ਮੰਗਣਗੇ। ਦੂਜੀ ਰੈਲੀ ਰਿਆਸਤੀ ਸ਼ਹਿਰ ਅਤੇ ਵਿਧਾਨ ਸਭਾ ਖੇਤਰ ਕਪੂਰਥਲਾ ਵਿਚ ਹੈ। ਕਪੂਰਥਲਾ ਵਿਚ ਉਹ ਤਕਰੀਬਨ 3 ਵਜੇ ਪਹੁੰਚਣਗੇ ਅਤੇ ਰਣਜੀਤ ਖੋਜੇਵਾਲ ਲਈ ਪ੍ਰਚਾਰ ਕਰਨਗੇ।

Leave a Reply

Your email address will not be published. Required fields are marked *