ਇੰਨਾ ਸਸਤਾ ਮਿਲ ਰਿਹੈ iPhone 13, ਛੇਤੀ ਕਰੋ ਨਿਕਲ ਨਾ ਜਾਵੇ ਆਫਰ 

ਨਵੀਂ ਦਿੱਲੀ : ਜੇਕਰ ਤੁਸੀਂ ਐਪਲ ਪ੍ਰੋਡਕਟਸ (Apple Products) ‘ਤੇ ਮਿਲਣ ਵਾਲੇ ਡਿਸਕਾਉਂਟ (Discount) ਦਾ ਇੰਤਜ਼ਾਰ ਕਰ ਰਹੇ ਸੀ ਤਾਂ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ…

ਨਵੀਂ ਦਿੱਲੀ : ਜੇਕਰ ਤੁਸੀਂ ਐਪਲ ਪ੍ਰੋਡਕਟਸ (Apple Products) ‘ਤੇ ਮਿਲਣ ਵਾਲੇ ਡਿਸਕਾਉਂਟ (Discount) ਦਾ ਇੰਤਜ਼ਾਰ ਕਰ ਰਹੇ ਸੀ ਤਾਂ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਹੈ। ਐਪਲ ਡੇਅ ਆਫਰ (Apple Day offer) ਵਿਜੇ ਸੇਲਸ ‘ਤੇ ਸ਼ੁਰੂ ਹੋ ਚੁੱਕਾ ਹੈ। ਐਪਲ ਡੇਜ਼ ਸੇਲ (Apple Days Sale) ਵਿਚ ਲੇਟੈਸਟ ਆਈਫੋਨ 13 (Latest iPhone 13) ‘ਤੇ ਵੀ ਬੰਪਰ ਡਿਸਕਾਉਂਟ (Bumper discount) ਦਿੱਤਾ ਜਾ ਰਿਹਾ ਹੈ।

ਵਿਜੇ ਸੇਲਸ ‘ਤੇ ਐਪਲ ਡੇਜ਼ ਸੇਲ ਅੱਜ ਯਾਨੀ 24 ਦਸੰਬਰ ਤੋਂ ਸ਼ੁਰੂ ਹੋਈ ਹੈ। ਇਹ ਸੇਲ ਸਾਲ ਖਤਮ ਹੋਣ ਤੱਕ ਯਾਨੀ 31 ਦਸੰਬਰ ਤੱਕ ਚੱਲੇਗੀ। ਵਿਜੇ ਸੇਲਸ ਐਪਲ ਵਾਚ ਸੀਰੀਜ਼ 7, ਏਅਰ ਪੌਡ 3, ਏਅਰ ਪੌਡ ਪ੍ਰੋ, ਮੈਕਬੁੱਕ, ਆਈਪੈਡ ਅਤੇ ਦੂਜੇ ਐਪਲ ਪ੍ਰੋਡਕਟਸ ‘ਤੇ ਛੋਟ ਦੇ ਰਿਹਾ ਹੈ।

ਆਈਫੋਨ 13 ਤੋਂ ਸ਼ੁਰੂ ਕਰੀਏ ਤਾਂ ਇਸ ਨੂੰ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਤੇ ਮੁਹੱਈਆ ਕਰਵਾਇਆ ਗਿਆ ਹੈ। ਆਈਫੋਨ 13 ਨੂੰ ਸਿਰਫ 69,900 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਇਸ ਡੀਲ ਨੂੰ ਤੁਸੀਂ ਐਕਸਚੇਂਜ ਆਫਰ ਦੇ ਨਾਲ ਹੋਰ ਵੀ ਚੰਗਾ ਬਣਾ ਸਕਦੇ ਹੋ। 

ਸੇਲ ਵਿਚ ਆਈਫੋਨ 13 ਨੂੰ ਤੁਸੀਂ ਸਿਰਫ 61,900 ਰੁਪਏ ਵਿਚ ਖਰੀਦ ਸਕਦੇ ਹੋ। ਆਈਫੋਨ 13 ਦੀ ਓਰਿਜਨਲ ਕੀਮਤ 79,900 ਰੁਪਏ ਹੈ ਪਰ ਸੇਲ ਵਿਚ ਇਸ ਨੂੰ 75,900 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਬੈੰਕ ਕਾਰਡ ਯੂਜ਼ਰਸ ਨੂੰ 6000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਨਾਲ ਇਸ ਦੀ ਕੀਮਤ  69,900 ਰੁਪਏ ਹੋ ਜਾਂਦੀ ਹੈ।

ਜੇਕਰ ਤੁਸੀਂ ਚੰਗੇ ਅਤੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ ਇਸ ਫੋਨ ‘ਤੇ ਲਗਭਗ 18,000 ਰੁਪਏ ਦਾ ਡਿਸਕਾਉਂਟ ਮਿਲਦਾ ਹੈ। ਇਸ ਨਾਲ ਇਸ ਦੀ ਕੀਮਤ 61,900 ਰੁਪਏ ਹੋ ਜਾਂਦੀ ਹੈ।

ਐਪਲ ਡੇਜ਼ ਸੇਲ ਵਿਚ ਆਈਫੋਨ 13 ਮਿੰਨੀ ਨੂੰ 60,400 ਰੁਪਏ ਵਿਚ ਮੁਹੱਈਆ ਕਰਵਾਇਆ ਗਿਆ ਹੈ। ਇਸ ਸੇਲ ਵਿਚ ਆਈਫੋਨ 13 ਪ੍ਰੋ ਦੀ ਕੀਮਤ 1,08, 900 ਰੁਪਏ ਤੋਂ ਸ਼ੁਰੂ ਹੋ ਰਹੀ ਹੈ ਜਦੋਂ ਕਿ ਆਈਫੋਨ 13 ਪ੍ਰੋ ਮੈਕਸ ਦੀ ਕੀਮਤ 1,18, 400 ਰੁਪਏ ਤੋਂ ਸ਼ੁਰੂ ਹੋ ਰਹੀ ਹੈ।

ਇਸ ਸੇਲ ਵਿਚ ਆਈਫੋਨ 11 ਨੂੰ 43,400 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਵੇਚਿਆ ਜਾ ਰਿਹਾ ਹੈ। ਆਈਫੋਨ 12 ‘ਤੇ ਇਸ ਵਿਚ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਤੁਸੀਂ ਆਈਫੋਨ 12 ਨੂੰ ਇਸ ਸੇਲ ਵਿਚ ਸਿਰਫ 56,200 ਰੁਪਏ ਵਿਚ ਖਰੀਦ ਸਕਦੇ ਹੋ। ਇਸ ਛੋਟ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਐੱਚ.ਡੀ.ਐੱਫ.ਸੀ. ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਹੋਣਾ ਚਾਹੀਦਾ ਹੈ। 

Leave a Reply

Your email address will not be published. Required fields are marked *