ਢਾਕਾ: ਬੰਗਲਾਦੇਸ਼ ਦੇ ਝਲੋਕਾਟੀ ਜ਼ਿਲ੍ਹੇ ਵਿਚ ਅੱਜ ਭਾਵ ਸ਼ੁੱਕਰਵਾਰ ਸਵੇਰੇ ਇਕ ਫੇਰੀ ਮਤਲਬ ਸਮੁੰਦਰੀ ਜਹਾਜ਼ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਸਮੁੰਦਰੀ ਜਹਾਜ਼ ਵਿਚ ਸਵਾਰ 27 ਲੋਕਾਂ ਦੀ ਮੌਤ ਹੋ ਗਈ ਅਤੇ 100 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਸਮੁੰਦਰੀ ਜਹਾਜ਼ ਵਿਚ ਕਰੀਬ 1000 ਲੋਕ ਸਵਾਰ ਸਨ।
Also Read: ਅੰਮ੍ਰਿਤਸਰ ਏਅਰਪੋਰਟ ਪਹੁੰਚੇ ਕੇਜਰੀਵਾਲ, ਲੁਧਿਆਣਾ ਬਲਾਸਟ ‘ਤੇ ਦਿੱਤਾ ਇਹ ਬਿਆਨ
ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਝਲੋਕਾਟੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਨਜ਼ਮੁਲ ਆਲਮ ਨੇ ਦੱਸਿਆ ਕਿ ਇਹ ਕਿਸ਼ਤੀ ਤਕਰੀਬਨ 1,000 ਲੋਕਾਂ ਨੂੰ ਢਾਕਾ ਤੋਂ ਦੱਖਣੀ ਬੰਗਲਾਦੇਸ਼ ਦੇ ਬਰਗੁਨਾ ਜ਼ਿਲ੍ਹੇ ਵਿੱਚ ਲਿਜਾ ਰਹੀ ਸੀ ਜਦੋਂ ਇਸ ਵਿੱਚ ਅੱਗ ਲੱਗ ਗਈ।ਫਿਲਹਾਲ ਹੋਰ ਜਾਣਕਾਰੀ ਆਉਣੀ ਬਾਕੀ ਹੈ।
Also Read: ਪੰਜਾਬ ਸਰਕਾਰ ਦੇ ਵੱਡੇ ਐਲਾਨ, ਕਿਸਾਨਾਂ ਦਾ 2 ਲੱਖ ਤੱਕ ਦਾ ਬਕਾਇਆ ਕਰਜ਼ਾ ਮੁਆਫ (ਵੀਡੀਓ)




