IND VS NZ : ਪਹਿਲਾ ਟੀ-20 ਭਾਰਤ ਦੇ ਪੱਖ ‘ਚ ਜਾਣੋ ਕਿਵੇਂ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਟੀਮ ਇਨ੍ਹਾਂ ਦਿਨੀਂ ਨਿਊਜੀਲੈਂਡ ਦੌਰੇ ‘ਤੇ ਇਕ ਰੋਜਾ , ਟੀ-20 ਅਤੇ ਟੈਸਟ ਮੈਚਾਂ ਦੀ ਲੜੀ ਖੇਡਣ ਗਈ ਹੋਈ ਹੈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਟੀਮ ਇਨ੍ਹਾਂ ਦਿਨੀਂ ਨਿਊਜੀਲੈਂਡ ਦੌਰੇ ‘ਤੇ ਇਕ ਰੋਜਾ , ਟੀ-20 ਅਤੇ ਟੈਸਟ ਮੈਚਾਂ ਦੀ ਲੜੀ ਖੇਡਣ ਗਈ ਹੋਈ ਹੈ। ਇਸ ਤਹਿਤ ਪਹਿਲੀ ਸੀਰੀਜ਼ ਟੀ-20 ਮੈਚਾਂ ਦੀ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾਂ ਮੈਚ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿੱਚ ਖੇਡਿਆ ਜਾਣਾ ਹੈ। 24 ਜਨਵਰੀ ਨੂੰ ਹੋਣ ਵਾਲੇ ਇਸ ਪਹਿਲੇ ਮੈਚ ਵਿੱਚ ਕੁਲ ਦੁਨੀਆ ਦੇ ਦਰਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਭਾਰਤ ਨੇ ਇਸੇ ਸਾਲ ਹੀ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਨੂੰ ਟੀ-20 ਅਤੇ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ ਹਰਾਇਆ ਹੈ। ਇਸ ਦੌਰਾਨ ਲੈਅ ਵਿੱਚ ਚੱਲ ਰਹੀ ਭਾਰਤੀ ਟੀਮ ਦੇ ਕੀਵੀਆਂ ਨੂੰ ਪਿੱਛੇ ਛੱਡਣ ਦੇ ਪੂਰੇ-ਪੂਰੇ ਅਸਾਰ ਹਨ, ਜੇਕਰ ਦੂਜੇ ਪਾਸੇ ਮੈਦਾਨ ਦੇ ਪੱਖੋਂ ਵੇਖਿਆ ਜਾਵੇ ਤਾਂ ਭਾਰਤ ਦਾ ਪੱਲੜਾ ਭਾਰੀ ਹੈ। ਭਾਰਤ ਨੇ ਆਕਲੈਡ ਦੇ ਇਸ ਈਡਨ ਪਾਰਕ ਮੈਦਾਨ ‘ਤੇ ਕੀਵੀਆਂ ਖਿਲਾਫ਼ ਇੱਕ ਮੈਚ ਖੇਡਿਆ ਹੈ, ਜਿਸ ਵਿੱਚ ਭਾਰਤੀ ਟੀਮ ਦੀ ਜਿੱਤ ਹੋਈ ਹੈ। ਇਸ ਤੋਂ ਇਲਾਵਾ ਜੇਕਰ ਕੁੱਲ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਥੋੜ੍ਹੀ ਪਛੜੀ ਨਜ਼ਰ ਆ ਰਹੀ ਹੈ।

ਦੱਸ ਦਈਏ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਹੁਣ ਤੱਕ ਕੁੱਲ 11 ਟੀ-20 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਭਾਰਤ ਨੇ 3 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਕੀਵੀ ਟੀਮ ਨੇ 8 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਭਾਰਤ ਅਤੇ ਕੀਵੀ ਟੀਮ ਵਿੱਚ ਨਿਊਜੀਲੈਂਡ ਦੀ ਧਰਤੀ ‘ਤੇ ਕੁੱਲ 5 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ ਕੀਵੀ ਟੀਮ ਨੇ 4 ਮੈਚ ਜਿਤੇ ਹਨ ਅਤੇ ਭਾਰਤੀ ਟੀਮ ਕੇਵਲ 1 ਮੈਚ ਹੀ ਜਿੱਤ ਸਕੀ ਹੈ।

ਭਾਰਤੀ ਟੀਮ ਦੇ ਪੱਖ ‘ਚ ਨੇ ਮੈਦਾਨ ਦੇ ਅੰਕੜੇ

ਨਿਊਜੀਲੈਂਡ ਦੇ ਜੇਕਰ ਈਡਨ ਪਾਰਕ ਮੈਦਾਨ ਦੀ ਗੱਲ ਕਰੀਏ ਤਾਂ ਇਹ ਮੈਦਾਨ ਬੱਲੇਬਾਜਾਂ ਲਈ ਹਮੇਸ਼ਾ ਹੀ ਵਰਦਾਨ ਰਿਹਾ ਹੈ। ਇਸ ਮੈਦਾਨ ‘ਤੇ ਹੁਣ ਤੱਕ 5 ਮੈਚਾਂ 200 ਤੋਂ ਵੱਧ ਦੌੜਾਂ ਬਣੀਆਂ ਹਨ। ਜਦਕਿ ਇਸ ਮੈਦਾਨ ‘ਤੇ ਸਭ ਤੋਂ ਘੱਟ ਸਕੋਰ ਕੀਵੀ ਟੀਮ ਨੇ ਹੀ ਬਣਾਇਆ ਹੈ। ਇਸ ਮੈਦਾਨ ‘ਤੇ ਸਭ ਤੋਂ ਘੱਟ ਸਕੋਰ 107 ਦੋੜਾਂ ਦਾ ਹੈ। ਇਸ ਤੋਂ ਇਲਾਵਾ ਇਸ ਮੈਦਾਨ ‘ਤੇ ਤੇਜ਼ ਗੇਂਦਬਾਜਾ ਨੂੰ ਵੀ ਲਾਭ ਰਹਿਣ ਵਾਲਾ ਹੈ। ਇਸ ਮੈਦਾਨ ‘ਤੇ 19 ਮੈਚਾਂ ਚੋਂ 9 ਮੈਚਾਂ ‘ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਜੇਤੂ ਰਹੀ ਹੈ, ਜਦਕਿ 8 ਮੈਚਾਂ ‘ਚ ਪਹਿਲਾਂ ਗੇਂਦਬਾਜੀ ਕਰਨ ਵਾਲੀ ਟੀਮ ਦੇ ਸਿਰ ਜਿੱਤ ਦਾ ਤਾਜ ਸਜਿਆ ਹੈ।

ਇਹ ਖਿਡਾਰੀ ਕਰ ਸਕਦੇ ਨੇ ਵੱਡਾ ਧਮਾਕਾ

ਭਾਰਤ ਅਤੇ ਨਿਊਜੀਲੈਂਡ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਜੇਕਰ ਗਂਲ ਕਰੀਏ ਤਾਂ ਭਾਰਤੀ ਟੀਮ ਵਿੱਚ  ਕਪਤਾਨ ਕੋਹਲੀ ਦੀ ਕਪਤਾਨੀ ਹੇਠ ਕੇਐਲ ਰਾਹੁਲ ਰੋਹਿਤ ਸ਼ਰਮਾ ਸਲਾਮੀ ਬੱਲੇਬਾਜਂ ਦੇ ਤੌਰ ‘ਤੇ ਟੀਮ ਵਿੱਚ ਹੋਣ ਦੀ ਉਮੀਦ ਹੈ। ਇਸ ਤੋਂ ਇਲ਼ਾਵਾ ਗੇਂਦਬਾਜਾਂ ਵਿੱਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਨਵਦੀਪ ਸੈਣੀ ਦੀ ਜਗ੍ਹਾ ਵੀ ਪੱਕੀ ਮੰਨੀ ਜਾ ਰਹੀ ਹੈ।

ਦੂਜੇ ਪਾਸੇ ਕੀਵੀ ਟੀਮ ਵੀ ਕਿਸੇ ਗੱਲੋਂ ਘੱਟ ਨਜ਼ਰ ਨਹੀ ਆ ਰਹੀ। ਕੇਨ ਵਿਲੀਅਮਸਨ ਦੀ ਕਪਤਾਨੀ ਹੇਠ ਕੀਵੀ ਟੀਮ ਵਿੱਚ ਕੋਲਿਨ ਮੁਨਰੋ, ਰੌਸ ਟੇਲਰ ਬੱਲੇਬਾਜੀ ਵਿੱਚ ਵੱਡਾ ਧਮਾਕਾ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿਊਜੀਲੈਂਡ ਦੇ ਹੀ ਈਡਨ ਪਾਰਕ ਮੈਦਾਨ ‘ਤੇ ਸੈਂਕੜਾ ਮਾਰਨ ਵਾਲੇ ਇਕਲੌਤੇ ਖਿਡਾਰੀ ਮਾਰਟਿਨ ਗੁਪਟਿਲ ਵਿੱਚ ਕੀਵੀ ਟੀਮ ਵਿੱਚ ਬੱਲੇਬਾਜੀ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ਼ ਸੋਢੀ ਅਤੇ ਟਿਮ ਸਾਉਥੀ ਵੀ ਕੀਵੀ ਟੀਮ ਵਲੋਂ ਭਾਰਤ ਵਿਰੁੱਧ ਖੇਡ ਸਕਦੇ ਹਨ।

ਦੋਨਾਂ ਟੀਮਾਂ ਅਤੇ ਮੈਦਾਨ ਦੇ ਲਿਹਾਜ਼ ਨਾਲ ਇਹ ਮੈਚ ਪੂਰੀ ਤਰ੍ਹਾਂ ਰੋਮਾਂਚ ਭਰਿਆ ਰਹਿਣ ਵਾਲਾ ਹੈ। ਪੂਰੀ ਦੁਨੀਆਂ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮੈਚ ‘ਤੇ ਹੋਣਗੀਆਂ। ਹੁਣ ਵੇਖਣਾ ਇਹ ਹੋਵੇਗਾ ਕਿ, ਭਾਰਤੀ ਟੀਮ ਕੀਵੀਆਂ ਨੂੰ ਉਨ੍ਹਾਂ ਦੇ ਘਰੇ ਮਾਤ ਪਾਉਣ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀ।

 

Leave a Reply

Your email address will not be published. Required fields are marked *