ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰੂਸ ਦੀ ਰਾਜਧਾਨੀ ਮੋਸਕੇ ਵਿਚ ਅੱਜ 75ਵੀਂ ਵਿਕਟਰੀ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਹੈ। ਇਸ ਆਯੋਜਨ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ ਹੈ। ਵੱਡੀ ਗੱਲ ਇਹ ਰਹੀ ਕਿ ਇਸ ਪਰੇਡ ਵਿਚ ਇੰਡੀਅਨ ਆਰਮੀ ਦੇ ਇਕ ਦਲ ਨੇ ਵੀ ਕਦਮਤਾਲ ਕੀਤੀ ਹੈ ਜਿਸ ਵਿਚ ਤਿੰਨ ਫੌਜਾਂ ਦੇ ਸੈਨਿਲ ਸ਼ਾਮਲ ਸਨ।
Russia: A Tri-Service contingent of Indian Armed Forces participates in the Victory Parade at Red Square in Moscow, that marks the 75th anniversary of Russia's victory in the 1941-1945 Great Patriotic War. pic.twitter.com/nC9CwYLcxG
— ANI (@ANI) June 24, 2020
ਦਰਅਸਲ ਰੂਸ ਇਹ ਵਿਕਟਰੀ ਡੇਅ ਦੂਜੇ ਵਿਸ਼ਵ ਯੁੱਧ ਵਿਚ ਜਰਮਨੀ ਦੇ ਵਿਰੁੱਧ ਜਿੱਤ ਦੀ ਯਾਦ ਵਿਚ ਮਨਾਉਂਦਾ ਹੈ ਅਤੇ ਇਸ ਦਿਨ ਰਾਜਧਾਨੀ ਮਾਸਕੋ ਵਿਚ ਰੈਡ ਸੁਕਏਰ ਉੱਤੇ ਵਿਸ਼ਾਲ ਫੌਜੀ ਪਰੇਡ ਦਾ ਆਯੋਜਨ ਹੁੰਦਾ ਹੈ। ਇਸ ਵਿਚ ਰੂਸ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ। ਵੈਸੇ ਤਾਂ ਅਧਿਕਾਰਕ ਤੌਰ ਉੱਤੇ 9 ਮਈ ਨੂੰ ਇਹ ਪਰੇਡ ਕੀਤੀ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਹ ਆਯੋਜਨ ਅੱਜ 24 ਜੂਨ ਨੂੰ ਕੀਤਾ ਗਿਆ। ਇਸ ਵਿਚ ਭਾਰਤੀ ਫੌਜ ਦੀ ਇਕ ਟੁਕੜੀ ਨੇ ਵੀ ਕਦਮਤਾਲ ਕੀਤੀ, ਜਿਸ ਵਿਚ ਤਿੰਨਾਂ ਸੈਨਾਵਾਂ-ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਸੈਨਿਕ ਸਨ। ਇਸ ਟੁਕੜੀ ਦੀ ਅਗਵਾਈ ਸਿੱਖ ਰੈਜੀਮੈਂਟ ਦੇ ਜਵਾਨ ਕਰ ਰਹੇ ਸਨ।
Impressive turnout of the Tri-Service contingent of the Indian Armed Forces at the Victory Day Parade in Moscow is indeed an extremely proud and happy moment for me. pic.twitter.com/csEKNGKFLU
— Rajnath Singh (@rajnathsingh) June 24, 2020
ਉੱਥੇ ਹੀ ਇਸ ਪਰੇਡ ਵਿਚ ਸ਼ਾਮਲ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ”1941-1945 ਦੇ ਯੁੱਧ ਵਿਚ ਸੋਵੀਅਤ ਲੋਕਾਂ ਦੇ ਜਿੱਤ ਦੀ 75ਵੀ ਵ੍ਰਹੇਗੰਢ ਮਨਾਉਣ ਲਈ ਰੈਡ ਸਕੁਏਰ ਵਿਖੇ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਹੋਇਆ ਹਾਂ। ਮੈਨੂੰ ਮਾਣ ਹੈ ਕਿ ਇਸ ਪਰੇਡ ਵਿਚ ਭਾਰਤੀ ਹਥਿਆਰਬੰਦ ਬਲਾਂ ਦੀ ਇਕ ਤਿਕੋਣੀ(ਤਿੰਨੇ ਸੈਨਾਵਾਂ) ਟੁਕੜੀ ਵੀ ਭਾਗ ਲੈ ਰਹੀ ਹੈ”। ਦੱਸ ਦਈਏ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾਂ ਦੇ ਦੌਰੇ ਉੱਤੇ ਸੋਮਵਾਰ ਨੂੰ ਰੂਸ ਪਹੁੰਚੇ ਸਨ। ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦੇ ਕਿਸੇ ਅਧਿਕਾਰਕ ਡੈਲੀਗੇਸ਼ਨ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ।
