ਕੀਵ- ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ ਹੀ ਦੇਸ਼ ਝੁਕਣ ਨੂੰ ਤਿਆਰ ਨਹੀਂ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਯੂਕਰੇਨ ਵਿਚ ਸਥਿਤ ਭਾਰਤੀ ਦੂਤਘਰ ਨੂੰ ਪੋਲੈਂਡ ਵਿਚ ਅਸਥਾਈ ਤੌਰ ‘ਤੇ ਸ਼ਿਫ਼ਟ ਕੀਤਾ ਜਾਵੇਗਾ।
Also Read: ਚੋਣ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਸੋਨੀਆ-ਰਾਹੁਲ ਤੇ ਪ੍ਰਿਅੰਕਾ ਗਾਂਧੀ ਵੀ ਰਹੇ ਮੌਜੂਦ
ਦੱਸ ਦਈਏ ਕਿ ਰੂਸ-ਯੂਕਰੇਨ ਜੰਗ ਵਿਚਾਲੇ ਕੀਵ ਵਿਚ ਗੋਲਾਬਾਰੀ ਕਾਰਨ ਸਰਕਾਰੀ ਇਮਾਰਤਾਂ ਅਤੇ ਘਰ ਤਬਾਹ ਹੋ ਗਏ ਹਨ। ਕੀਵ ਇੰਡੀਪੈਂਡੈਂਟ ਨੇ ਮੇਅਰ ਰੁਸਲਾਨ ਮਾਰਟਸਿੰਕੀਵ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਬਲਾਂ ਨੇ 13 ਮਾਰਚ ਨੂੰ ਇਵਾਨੋ-ਫ੍ਰੈਂਕਿਵਸਕ ਏਅਰਬੇਸ ‘ਤੇ ਹਮਲਾ ਕੀਤਾ ਸੀ। ਮਾਰਟਸਿੰਕੀਵ ਨੇ ਕਿਹਾ ਕਿ ਰੂਸ ਵੱਲੋਂ ਲਗਾਤਾਰ ਦੂਜੇ ਦਿਨ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਏਐਫਪੀ ਸਮਾਚਾਰ ਏਜੰਸੀ ਨੇ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਸੈਨਿਕਾਂ ਨੇ ਪੱਛਮੀ ਯੂਕਰੇਨੀ ਸ਼ਹਿਰ ਲਵੀਵ ਦੇ ਬਾਹਰ ਇੱਕ ਫੌਜੀ ਸਿਖਲਾਈ ਕੇਂਦਰ ‘ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 57 ਲੋਕ ਜ਼ਖਮੀ ਹੋਏ ਹਨ।
Also Read: ਰੂਸ ਨੇ ਯੂਕਰੇਨ ‘ਤੇ ਕੀਤੇ ਹਵਾਈ ਹਮਲੇ ਤੇਜ਼, 9 ਦੀ ਮੌਤ ਤੇ 57 ਜ਼ਖਮੀ



