ਇਸ ਵੱਡੀ ਵਜ੍ਹਾ ਕਾਰਨ ਬਦਲਿਆ ਗਿਆ ਭਾਰਤੀ ਟੀਮ ਦੀ ਜਰਸੀ ਦਾ ਰੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 30 ਜੂਨ ਭਾਰਤ ਤ ਇੰਡਲੈਂਡ ਵਿਚਾਲੇ ਵਿਸ਼ਵ ਕੱਪ ਮੁਕਾਬਲਾ ਹੋਵੇਗਾ। ਪਰ ਇਸ ਤੋਂ ਪਹਿਲਾ ਭਾਰਤੀ ਟੀਮ ਦੀ ਜਰਸੀ ਨੂੰ ਲੈਕੇ ਕੁਝ ਬਦਲਾਅ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 30 ਜੂਨ ਭਾਰਤ ਤ ਇੰਡਲੈਂਡ ਵਿਚਾਲੇ ਵਿਸ਼ਵ ਕੱਪ ਮੁਕਾਬਲਾ ਹੋਵੇਗਾ। ਪਰ ਇਸ ਤੋਂ ਪਹਿਲਾ ਭਾਰਤੀ ਟੀਮ ਦੀ ਜਰਸੀ ਨੂੰ ਲੈਕੇ ਕੁਝ ਬਦਲਾਅ ਕੀਤਾ ਗਿਆ ਹੈ। ਦਸ ਦਈਏ ਕਿ ਭਾਰਤੀ ਟੀਮ ਖੇਡ ਦੇ ਮੈਦਾਨ ਚ ਨੀਲੇ ਰੰਗ ਦੀ ਜਰਸੀ ਦੀ ਥਾਂ ਤੇ ਕੇਸਰੀ ਰੰਗ ਦੀ ਜਰਸੀ ਚ ਨਜਰ ਆਉਣਗੇ।

 Indian Team  Indian Team  Indian Team  Indian Team  Indian Team

ਕਾਬਿਲੇਗੌਰ ਹੈ ਕਿ ਆਈਸੀਸੀ ਦੇ ਨਿਯਮਾਂ ਅਨੁਸਾਰ ਕਿਸੇ ਵੀ ਮੈਚ ਚ ਜਿਸਦਾ ਪ੍ਰਸਾਰਣ ਟੀਵੀ ਚ ਹੋਣ ਵਾਲਾ ਹੋਵੇ ਤਾਂ ਦੋਹਾਂ ਟੀਮਾਂ ਦੀ ਜਰਸੀ ਦਾ ਰੰਗ ਇਕ ਨਹੀਂ ਹੋਣਾ ਚਾਹੀਦਾ। ਹੁਣ ਦੇਖਿਆ ਜਾਵੇ ਤਾਂ ਇੰਗਲੈਡ ਤੇ ਭਾਰਤੀ ਟੀਮ ਦੀ ਜਰਸੀ ਦਾ ਰੰਗ ਇਕ ਹੈ ਜਿਸ ਕਾਰਨ ਭਾਰਤੀ ਦੀ ਟੀਮ ਦੀ ਜਰਸੀ ਦਾ ਰੰਗ ਬਦਲਿਆ ਗਿਆ ਹੈ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕ੍ਰਿਕੇਟ ਟੀਮ ਚ ਇਸ ਨਿਯਮ ਦਾ ਇਸਤੇਮਾਲ ਫੁਟਬਾਲ ਦੇ ਹੋਮ ਅਤੇ ਅਵੇ ਦੇ ਮੁਕਾਬਲੇ ਚ ਪਾਈ ਜਾਣ ਵਾਲੀ ਜਰਸੀ  ਤੋਂ ਪ੍ਰੇਰਿਤ ਹੋਕੇ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਭਾਰਤੀ ਦੀ ਟੀਮ ਦੀ ਨਵੀਂ ਜਰਸੀ ਚ ਮਹਿੰਦਰ ਸਿੰਘ ਧੋਨੀ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਕੇ ਐੱਲ ਰਾਹੁਲ ਤੇ ਮੁਹੰਮਦ ਸ਼ਮੀ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Leave a Reply

Your email address will not be published. Required fields are marked *