ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ

ਟੋਕੀਓ (ਇੰਟ.)- ਭਾਰਤ ਦੇ ਤੀਰ ਅੰਦਾਜ਼ ਪ੍ਰਵੀਣ ਜਾਧਵ ਟੋਕੀਓ ਓਲੰਪਿਕ 2020 ਵਿਚ ਪੁਰਸ਼ ਮੁਕਾਬਲੇਬਾਜ਼ੀ ਦੇ ਦੂਜੇ ਸੈੱਟ ਵਿਚੋਂ ਹਾਰ ਕੇ ਬਾਹਰ ਹੋ ਗਏ ਹਨ। ਦੂਜੇ…

ਟੋਕੀਓ (ਇੰਟ.)- ਭਾਰਤ ਦੇ ਤੀਰ ਅੰਦਾਜ਼ ਪ੍ਰਵੀਣ ਜਾਧਵ ਟੋਕੀਓ ਓਲੰਪਿਕ 2020 ਵਿਚ ਪੁਰਸ਼ ਮੁਕਾਬਲੇਬਾਜ਼ੀ ਦੇ ਦੂਜੇ ਸੈੱਟ ਵਿਚੋਂ ਹਾਰ ਕੇ ਬਾਹਰ ਹੋ ਗਏ ਹਨ। ਦੂਜੇ ਦੌਰ ਦੇ ਮੈਚ ਵਿਚ ਪ੍ਰਵੀਣ ਰੀਓ ਓਲੰਪਿਕ 2016 ਦੇ ਕਾਂਸੀ ਤਮਗਾ ਜੇਤੂ ਅਮਰੀਕਾ ਦੇ ਬ੍ਰੈਡੀ ਐਲੀਸਨ ਨਾਲ ਸੀ। ਐਲੀਸਨ ਦੇ ਸਾਹਮਣੇ ਪ੍ਰਵੀਣ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਐਲੀਸਨ ਨੇ ਇਹ ਮੁਕਾਬਲਾ 6-0 ਨਾਲ ਆਪਣੇ ਨਾਂ ਕੀਤਾ। ਪ੍ਰਵੀਣ ਨੇ ਪਹਿਲੇ ਦੌਰ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਵਿਸ਼ਵ ਦੇ ਨੰਬਰ-2 ਖਿਡਾਰੀ ਨੂੰ ਹਰਾਇਆ ਪਰ ਦੂਜੇ ਦੌਰ ਵਿਚ ਉਹ ਜਿੱਤਣ ਵਾਲੇ ਨਿਸ਼ਾਨੇ ਨਹੀਂ ਲਗਾ ਸਕੇ।


ਐਲੀਸਨ ਨੇ ਜਾਧਵ ਨੂੰ ਅੰਤਿਮ 16 ‘ਚ 6-0 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਮੁਕਾਬਲੇਬਾਜ਼ੀ ਦਾ ਸਫ਼ਰ ਵੀ ਖ਼ਤਮ ਹੋ ਗਿਆ। ਜਾਧਵ ਪਹਿਲੇ ਸੈਟ ‘ਚ 27, ਦੂਜੇ ਸੈਟ ‘ਚ 26 ਤੇ ਤੀਜੇ ‘ਚ 23 ਦਾ ਸਕੋਰ ਕੀਤਾ। ਜਦੋਂ ਕਿ ਐਲੀਸਨ ਨੇ ਪਹਿਲੇ ਸੈਟ ‘ਚ 28, ਦੂਜੇ ‘ਚ 27 ਤੇ ਤੀਜੇ ‘ਚ 26 ਦਾ ਸਕੋਰ ਕੀਤਾ। ਇਸ ਤੋਂ ਪਹਿਲਾਂ ਜਾਧਵ ਨੇ ਦੁਨੀਆ ਦੇ ਨੰਬਰ ਤੀਰਅੰਦਾਜ਼ ਰੂਸ ਦੇ ਗਾਲਸਨ ਨੂੰ ਹਰਾ ਕੇ ਆਖ਼ਰੀ 16 ‘ਚ ਜਗ੍ਹਾ ਬਣਾਈ ਸੀ।

Leave a Reply

Your email address will not be published. Required fields are marked *