ਅਜਨਾਲਾ (ਇੰਟ.) ਕਸਬਾ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ (Gangster preet sekhon) ਤੇ ਉਸ ਦੇ ਸਾਥੀ ਗੁਰਲਾਲ ਸਿੰਘ (Gurlal Singh) ਤੇ ਨਿੱਕੂ ਖਡੂਰੀਆ (Nikku Khaduria) ਨੂੰ ਮਾਣਯੋਗ ਅਦਾਲਤ ਵਲੋਂ 5 ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਅਜਨਾਲਾ ਪੁਲਿਸ ਵਲੋਂ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਗੈਂਗਸਟਰ ਪ੍ਰੀਤ ਸੇਖੋਂ ਕਤਲ ਅਤੇ ਫਿਰੌਤੀ ਦੇ 6 ਤੋਂ ਜ਼ਿਆਦਾ ਕੇਸਾਂ ਵਿਚ ਲੋੜੀਂਦਾ ਸੀ। ਪ੍ਰੀਤ ਸੇਖੋਂ ਲੁਧਿਆਣਾ ਵਿਚ ਹੋਈ 2.5 ਕਿਲੋ ਸੋਨੇ ਦੀ ਲੁੱਟ ਮਾਮਲੇ ਵਿਚ ਵੀ ਮੁਲਜ਼ਮ ਹੈ।
ad this- ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਪੁਲਸ ਹੱਥ ਲੱਗੀ ਵੱਡੀ ਸਫਲਤਾ
ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਗੈਂਗਸਟਰਾਂ ਨੂੰ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਚਮਿਆਰੀ ਵਾਸੀ ਵਿਖੇ ਬੀਤੇ ਕਲ੍ਹ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਚੰਡੀਗੜ੍ਹ ਤੋਂ ਆਈ ਓਕੂ ਅਤੇ 6 ਥਾਣਿਆਂ ਦੇ ਅਧਿਕਾਰੀਆਂ ਸਮੇਤ 300 ਤੋਂ ਜ਼ਿਆਦਾ ਜਵਾਨ ਸ਼ਾਮਲ ਰਹੇ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ 7-8 ਰੌਂਦ ਫਾਇਰਿੰਗ ਹੋਈ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਦੋਹਾਂ ਨੂੰ ਪੁਲਿਸ ਨੇ ਫੜ ਲਿਆ। ਇਨ੍ਹਾਂ ਤੋਂ 5 ਪਿਸਤੌਲ, ਰਾਈਫਲ ਅਤੇ ਕਾਰਤੂਸ ਬਰਾਮਦ ਹੋਏ ਹਨ। ਇਸ ਦੌਰਾਨ ਪੁਲਿਸ ਨੂੰ ਇਕ ਕਾਰ ਵੀ ਬਰਾਮਦ ਹੋਈ ਹੈ ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿਚੋਂ ਕਈ ਕਾਰਾਂ ਦੀਆਂ ਨੰਬਰ ਪਲੇਟਾਂ ਮਿਲੀਆਂ। ਇਨ੍ਹਾਂ ਨੰਬਰ ਪਲੇਟਾਂ ਦੀ ਵਰਤੋਂ ਕਰ ਕੇ ਪ੍ਰੀਤ ਸੇਖੋਂ ਪੁਲਿਸ ਤੋਂ ਬੱਚ ਨਿਕਲਣ ਵਿਚ ਕਾਮਯਾਬ ਹੋ ਜਾਂਦਾ ਸੀ।

