ਭਾਰਤ ਨੇ ਪਾਕਿ ਸਿਪਾਹੀ ਨੂੰ ਸਭ ਤੋਂ ਵੱਡਾ ਜਦੋਂ ਦਿੱਤਾ ਸਨਮਾਨ, ਪੜ੍ਹੋ- 1971 ਦੀ ਅਣਸੁਣੀ ਕਹਾਣੀ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਸੈਕਟਰ ਦੇ ਸ਼ੱਕੜਗੜ ਬਾਰਡਰ ‘ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸਨੇ ਬਹਾਦਰੀ ਦੀ ਮਿਸਾਲ ਕਾਇਮ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਸੈਕਟਰ ਦੇ ਸ਼ੱਕੜਗੜ ਬਾਰਡਰ ‘ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸਨੇ ਬਹਾਦਰੀ ਦੀ ਮਿਸਾਲ ਕਾਇਮ ਕਰ ਦਿੱਤੀ। ਇਹ ਉਦਾਹਰਣ ਅੱਜ ਵੀ ਦੋਵਾਂ ਦੇਸ਼ਾਂ ਦੇ ਫੌਜੀ ਹੈੱਡਕੁਆਰਟਰਾਂ ਵਿੱਚ ਦਿੱਤੀ ਜਾਂਦੀ ਹੈ। 1971 ਦਾ ਉਹ ਸਮਾਂ ਜਦੋਂ  ਸ਼ੱਕੜਗੜ੍ਹ ਸਰਹੱਦ ‘ਤੇ 15 ਤੋਂ 17 ਦਸੰਬਰ ਤੱਕ ਭਾਰਤ ਅਤੇ ਪਾਕਿਸਤਾਨ ਦੀ ਸੈਨਾ ਵਿਚਾਲੇ ਭਿਆਨਕ ਯੁੱਧ ਹੋਇਆ ਸੀ।

 

ਭਾਰਤ ਵਲੋਂ ਇਸ ਯੁੱਧ ਦੀ ਅਗਵਾਈ ਥ੍ਰੀ ਗ੍ਰੇਨੇਡੀਅਰ ਬਟਾਲੀਅਨ ਦੇ ਲੈਫਟੀਨੈਂਟ ਕਰਨਲ ਵੀਪੀ ਏਰੀ ਨੇ ਕੀਤੀ। ਯੁੱਧ ਦੇ ਦੌਰਾਨ, ਭਾਰਤੀ ਫੌਜ ਨੇ ਸ਼ੱਕੜਗੜ੍ਹ ਸਰਹੱਦ ਨਾਲ ਲੱਗਦੇ ਇੱਕ ਪਿੰਡ ਜਰਪਾਲ ਨੂੰ ਕਾਬੂ ਕਰ ਲਿਆ ਗਿਆ ਸੀ। 17 ਦਸੰਬਰ ਨੂੰ, ਪਾਕਿਸਤਾਨ ਫਰੰਟੀਅਰ ਪੋਸਟ ਦੀ 35 ਵੀਂ ਬਟਾਲੀਅਨ ਦੇ ਕਮਾਂਡਰ ਕਰਨਲ ਮੁਹੰਮਦ ਅਕਰਮ ਰਜ਼ਾ ਦੀ ਅਗਵਾਈ ਵਿੱਚ ਪਾਕਿਸਤਾਨ ਦੀ ਸੈਨਾ ਨੇ ਜਰਪਾਲ ਨੂੰ ਵਾਪਸ ਲੈਣ ਲਈ ਤਿੰਨ ਪਾਸਿਓਂ ਪਿੰਡ ਦਾ ਘਿਰਾਓ ਕਰਕੇ ਭਾਰਤੀ ਫੌਜ ਉੱਤੇ ਹਮਲਾ ਕੀਤਾ ਸੀ।

 

ਪਾਕਿਸਤਾਨੀ ਕਰਨਲ ਮੁਹੰਮਦ ਅਕਰਮ ਰਜ਼ਾ ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹੇ। ਭਾਰਤੀ ਫੌਜ ਨੇ ਢੁੱਕਵਾਂ ਜਵਾਬ ਦਿੱਤਾ, ਜਿਸ ਵਿੱਚ 250 ਤੋਂ ਵੱਧ ਪਾਕਿਸਤਾਨੀ ਸੈਨਿਕ ਮਾਰੇ ਗਏ, ਜਿਹੜੇ ਬਚ ਗਏ, ਉਹ ਭੱਜ ਗਏ। ਭੱਜ ਰਹੀ ਪਾਕਿਸਤਾਨ ਦੀ ਫੌਜ ਨੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ ਇਕ ਜੀਪ ਛੱਡ ਦਿੱਤੀ ਸੀ।

Image result for 1971 war, Karnal raza

16 ਦਿਨਾਂ ਤੱਕ ਚਲੇ ਇਸ ਯੁੱਧ ਦਾ ਅੰਤ 17 ਦਸੰਬਰ ਦੀ ਰਾਤ ਨੂੰ ਹੋਇਆ। 18 ਦਸੰਬਰ ਦੀ ਸਵੇਰ ਨੂੰ, ਭਾਰਤੀ ਫੌਜ ਨੇ ਪੂਰੇ ਖੇਤਰ ਦੀ ਖੰਗਾਲ ਸ਼ੁਰੂ ਕੀਤੀ ਤਾਂ ਇਸ ਸਮੇਂ ਦੌਰਾਨ ਉਨ੍ਹਾਂ ਭਾਰਤੀ ਸੈਨਿਕਾਂ ਨੂੰ ਕਰਨਲ ਰਜ਼ਾ ਦੀ ਲਾਸ਼ ਮਿਲੀ, ਜਿਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਸਨ।  ਉਨ੍ਹਾਂ ਦੇ ਹੱਥ ਵਿੱਚ ਹਥਿਆਰ ਸੀ। ਕਰਨਲ ਐਰੀ ਉਸ ਜਗ੍ਹਾ ਪਹੁੰਚੇ ਅਤੇ ਰਜ਼ਾ ਨੂੰ ਸੈਲਉਟ ਕੀਤਾ। ਕਰਨਲ ਐਰੀ ਨੇ ਰਜ਼ਾ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਵਾਪਸ ਭੇਜਣ ਲਈ ਇੱਕ ਪੱਤਰ ਵੀ ਸੌਂਪਿਆ।

ਪਤੱਰ ਵਿੱਚ ਕਰਨਲ ਰਜ਼ਾ ਦੁਆਰਾ ਲੜਾਈ ਦੌਰਾਨ ਦਿਖਾਈ ਗਈ ਬਹਾਦਰੀ ਦਾ ਵੇਰਵਾ ਸੀ। ਇਸ ਪੱਤਰ ਨੂੰ ਪੜ੍ਹਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ ਕਰਨਲ ਰਜ਼ਾ ਨੂੰ ਮਰਨ ਉਪਰੰਤ ਨਿਸ਼ਾਨ-ਏ-ਹੈਦਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ। ਕਰਨਲ ਐਰੀ ਦੁਆਰਾ ਲਿਖਿਆ ਪੱਤਰ ਅਜੇ ਵੀ ਪਾਕਿਸਤਾਨ ਦੀ ਇਸ ਬਟਾਲੀਅਨ ਦੇ ਮੁੱਖ ਦਫਤਰ ਵਿੱਚ ਰੱਖਿਆ ਹੋਇਆ ਹੈ।

48 ਸਾਲਾਂ ਤੋਂ ‘ਜਰਪਾਲ ਕਵੀਨ‘ ਦੀ ਰੱਖੀ ਹੈ ਸੰਭਾਲ:

Image result for Jeep Jarpal Queen

ਥ੍ਰੀ ਗ੍ਰੇਨੇਡੀਅਰ ਬਟਾਲੀਅਨ ਵਿੱਚ ਮੇਜਰ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਮੇਜਰ ਆਰ ਐਸ ਗਿੱਲ ਨੇ ਕਿਹਾ ਕਿ, ਪਾਕਿਸਤਾਨੀ ਫੌਜ ਦੁਆਰਾ ਜਿਹੜੀ ਜੀਪ ਛੱਡੀ ਗਈ ਸੀ, ਉਹ ਜੀਪ ਅਜੇ ਵੀ ਇਸ ਬਟਾਲੀਅਨ ਕੋਲ ਵਿਰਾਸਤ ਵਜੋਂ ਸੰਭਾਲ ਕੇ ਰੱਖੀ ਹੋਈ ਹੈ। ਇਸ ਜੀਪ ਨੂੰ ‘ਜਰਪਾਲ ਕਵੀਨ’ ਕਿਹਾ ਜਾਂਦਾ ਹੈ। ਯੁੱਧ ਨੂੰ 48 ਸਾਲ ਹੋ ਚੁੱਕੇ ਹਨ ਪਰ ਪਾਕਿਸਤਾਨ ਦੀ ਇਹ ਜੀਪ ਅਜੇ ਵੀ ਗਸ਼ਤ ਲਈ ਵਰਤੀ ਜਾਂਦੀ ਹੈ।

 

Leave a Reply

Your email address will not be published. Required fields are marked *