ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ (corona) ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਤੋਂ ਬਾਅਦ ਇਕ ਵਾਰ ਫਿਰ ਗਿਰਾਵਟ ਆਈ ਹੈ। ਦੇਸ਼ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਦੇ ਮਾਮਲਿਆਂ ਵਿਚ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਪੜੋ ਹੋਰ ਖਬਰਾਂ: ਭਾਰਤੀ ਰੇਲਵੇ ਦਾ ਵੱਡਾ ਕਦਮ, ਹੁਣ ‘ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ’
ਕੇਂਦਰੀ ਸਿਹਤ ਮੰਤਰਾਲੇ (Health Ministry) ਦੇ ਤਾਜ਼ਾ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਲਾਗ (Infection) ਦੇ 39,070 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ, ਕੋਰੋਨਾ ਦੇ ਐਕਟਿਵ ਮਾਮਲਿਆਂ ਵਿਚ 5,372 ਦੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵੀ ਸਰਗਰਮ ਮਾਮਲਿਆਂ ਵਿਚ 1948 ਦੀ ਕਮੀ ਆਈ ਸੀ। ਪਿਛਲੇ 24 ਘੰਟਿਆਂ ਵਿਚ ਲਾਗ ਕਾਰਨ 491 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 43,910 ਲੋਕਾਂ ਨੇ ਬਿਮਾਰੀ ਨੂੰ ਹਰਾਇਆ। ਰਿਕਵਰੀ ਦਾ ਇਹ ਅੰਕੜਾ 19 ਜੁਲਾਈ ਤੋਂ ਬਾਅਦ ਸਭ ਤੋਂ ਵੱਧ ਹੈ। ਉਦੋਂ 45,356 ਲੋਕ ਠੀਕ ਹੋ ਗਏ।
ਪੜੋ ਹੋਰ ਖਬਰਾਂ: ‘ਗੋਲਡਨ ਬੁਆਏ’ ਨੀਰਜ ਚੋਪੜਾ ਉੱਤੇ ਤੋਹਫਿਆਂ ਦੀ ਬਰਸਾਤ, ਹਰਿਆਣਾ ਸਰਕਾਰ ਨੇ ਖੋਲਿਆ ਖਜ਼ਾਨਾ
ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 3.10 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4.27 ਲੱਖ ਤੋਂ ਵਧੇਰੇ ਲੋਕਾਂ ਆਪਣੀ ਜਾਨ ਗੁਆਈ ਹੈ। ਦੇਸ਼ ਵਿਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 4 ਲੱਖ ਦੇ ਨੇੜੇ ਹੈ।





