ਨਵੀਂ ਦਿੱਲੀ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਉਤਾਰ ਚੜਾਅ ਜਾਰੀ ਹੈ। ਦੇਸ਼ ਵਿਚ ਚਾਰ ਦਿਨਾਂ ਬਾਅਦ ਇਕ ਵਾਰ ਫਿਰ ਤੋਂ 30 ਹਜ਼ਾਰ ਤੋਂ ਵਧੇਰੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 30,570 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 431 ਲੋਕਾਂ ਦੀ ਮੌਤ ਹੋਈ ਹੈ। ਇਸ ਸਮੇਂ ਦੌਰਾਨ 38,303 ਲੋਕ ਠੀਕ ਵੀ ਹੋਏ ਹਨ ਯਾਨੀ ਕੋਰੋਨਾ ਦੇ ਐਕਟਿਵ 8164 ਮਾਮਲੇ ਘਟੇ ਹਨ।
ਪੜੋ ਹੋਰ ਖਬਰਾ: 4 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ‘ਚ ਹਾਈ ਅਰਲਟ ਦੇ ਹੁਕਮ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 33 ਲੱਖ 47 ਹਜ਼ਾਰ ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿਚੋਂ 4 ਲੱਖ 43 ਹਜ਼ਾਰ 928 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3,25,60,000 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 3.5 ਲੱਖ ਤੋਂ ਘੱਟ ਹੈ। ਕੁੱਲ 3,42,923 ਲੋਕਾਂ ਦਾ ਇਸ ਮਹਾਮਾਰੀ ਕਾਰਨ ਇਲਾਜ ਚੱਲ ਰਿਹਾ ਹੈ।
ਪੜੋ ਹੋਰ ਖਬਰਾ: ਚੰਡੀਗੜ੍ਹ ‘ਚ ਡਰੋਨ ਉਡਾਉਣ ‘ਤੇ ਲੱਗੀ ਪਾਬੰਦੀ, ਪੰਜਾਬ ‘ਚ ਹਾਈ ਅਲਰਟ ਤੋਂ ਬਾਅਦ ਲਿਆ ਫੈਸਲਾ
ਕੇਰਲ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 17,681 ਨਵੇਂ ਮਾਮਲੇ ਸਾਹਮਣੇ ਆਏ। ਮਹਾਮਾਰੀ ਕਾਰਨ 208 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਸ ਦੇ ਨਾਲ ਹੀ ਕੁੱਲ ਮਾਮਲੇ ਵਧ ਕੇ 44,24,46,000 ਹੋ ਗਏ ਤੇ ਮ੍ਰਿਤਕਾਂ ਦੀ ਗਿਣਤੀ 22,987 ਉੱਤੇ ਪਹੁੰਚ ਗਈ ਹੈ। ਸੂਬੇ ਵਿਚ ਕੋਵਿਡ ਪੀੜਤ ਹੋਣ ਤੋਂ ਬਾਅਦ ਹੁਣ ਤੱਕ 42,09,746 ਲੋਕ ਠੀਕ ਹੋ ਚੁੱਕੇ ਹਨ। ਇਨਫੈਕਸ਼ਨ ਦੀ ਦਰ 18 ਫੀਸਦੀ ਤੋਂ ਜ਼ਿਆਦਾ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ 15 ਸਤੰਬਰ ਤੱਕ ਦੇਸ਼ਭਰ ਵਿਚ 76 ਕਰੋੜ 57 ਲੱਖ 17 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 64.51 ਲੱਖ ਟੀਕੇ ਲਗਾਏ ਗਏ। ਉਥੇ ਹੀ ICMR ਮੁਤਾਬਕ ਹੁਣ ਤੱਕ ਤਕਰੀਬਨ 55 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 15 ਲੱਖ ਕੋਰੋਨਾ ਦੇ ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਦਾ ਪਾਜ਼ੇਟਿਵਿਟੀ ਰੇਟ 3 ਫੀਸਦੀ ਤੋਂ ਘੱਟ ਸੀ।



