ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਦੁਨੀਆ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਵੀ ਕੋਰੋਨਾ ਵਾਇਰਸ ਅੱਗੇ ਬੇਬਸ ਹੁੰਦਾ ਵਿਖਾਈ ਦੇ ਰਿਹਾ ਹੈ। ਦਰਅਸਲ ਕੋਰੋਨਾ ਨੇ ਸੰਯੁਕਤ ਰਾਜ ਅਮਰੀਕਾ ਅੰਦਰ ਇਕੋਂ ਹੀ ਦਿਨ ਵਿਚ 1400 ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਜਾਣਕਾਰੀ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆ ਦੌਰਾਨ ਹੀ 1480 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੁਨੀਆ ਵਿਚ ਹੁਣ ਤੱਕ ਦੀ ਇਕੋ ਹੀ ਦਿਨ ਅੰਦਰ ਸੱਭ ਤੋਂ ਜਿਆਦਾ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸੰਖਿਆ ਹੈ ਜਿਸ ਨਾਲ ਕੁੱਲ ਮੌਤਾਂ ਦਾ ਆਂਕੜਾ 7,403 ਹੋ ਗਿਆ ਹੈ। ਉੱਥੇ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 277,522 ਹੋ ਚੁੱਕੀ ਹੈ। ਜੇਕਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗੱਲ ਕਰੀਏ ਤਾਂ ਵਰਲਡਓ ਮੀਟਰ ਅਨੁਸਾਰ ਵਿਸ਼ਵ ਭਰ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 1,118,559 ਹੋ ਚੁੱਕੇ ਹਨ ਜਦਕਿ 59,226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 229,274 ਲੋਕ ਪੂਰੀ ਤਰ੍ਹਾ ਠੀਕ ਵੀ ਹੋ ਚੁੱਕੇ ਹਨ।
ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਸੰਖਿਆ
ਇਟਲੀ- ਕੁੱਲ ਕੇਸ 119,827, ਮੌਤਾਂ 14,681
ਸਪੇਨ- ਕੁੱਲ ਕੇਸ 119,199, ਮੌਤਾਂ 11,198
ਜਰਮਨੀ- ਕੁੱਲ ਕੇਸ 91,159, ਮੌਤਾਂ 1,275
ਫਰਾਂਸ- ਕੁੱਲ ਕੇਸ 82,165, ਮੌਤਾਂ 6,507
ਚੀਨ- ਕੁੱਲ ਕੇਸ 81,639, ਮੌਤਾਂ 3,326
ਈਰਾਨ- ਕੁੱਲ ਕੇਸ 53,183, ਮੌਤਾਂ 3,294

