ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਕੋਰੋਨਾ ਦੇ ਕਹਿਰ ਕਾਰਨ ਵਿਸ਼ਵ ਦੇ ਕਈਂ ਦੇਸ਼ਾਂ ਵਿਚ ਲਾਕਡਾਊਨ ਕੀਤਾ ਹੋਇਆ ਹੈ। ਕੋਰੋਨਾ ਦਾ ਪ੍ਰਕੋਪ ਦੁਨੀਆ ਵਿਚ ਇਸ ਕਦਰ ਵੱਧ ਚੁੱਕਿਆ ਹੈ ਕਿ ਇਸ ਸਾਲ ਹੋਣ ਵਾਲੇ ਕਈਂ ਅਸਟ੍ਰੇਲੀਆਈ ਕ੍ਰਿਕਟਰਾਂ ਦੇ ਵਿਆਹ ਵੀ ਪ੍ਰਭਾਵਿਤ ਹੋਏ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਸਟ੍ਰੇਲੀਆ ਵਿਚ ਕੋਰੋਨਾ ਸੰਕਟ ਦੇ ਚੱਲਦੇ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਸਰਕਾਰ ਨੇ ਲੋਕਾਂ ਨੂੰ ਵੱਡੇ ਇੱਕਠ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਚੱਲਦੇ ਇਸ ਸਾਲ ਅਪ੍ਰੈਲ ਵਿਚ ਹੋਣ ਵਾਲੇ ਅੱਠ ਅਸਟ੍ਰੇਲੀਆਈ ਕ੍ਰਿਕਟਰਾਂ ਨੂੰ ਆਪਣੇ ਵਿਆਹ ਦੀਆਂ ਤਰੀਕਾਂ ਅੱਗੇ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ।
ਕਿਹੜੇ-ਕਿਹੜੇ ਕ੍ਰਿਕਟਰਾਂ ਦੇ ਰੁਕੇ ਵਿਆਹ
ਤੇਜ ਗੇਂਦਬਾਜ਼ ਜੈਕਸਨ ਬਰਡ, ਡੀ ਆਰਚੀ ਸ਼ਾਰਟ, ਮਿਚੇਲ ਸਵੇਪਸਨ, ਅਲੀਸਟਰ ਮੈਕਡੇਰਮੋਟ, ਐਡ੍ਰਯੂ ਟਾਏ, ਜੇਸ ਜਾਨਸਨ, ਸਪੀਨਰ ਏਡਮ ਜੰਪਾ, ਅਤੇ ਕੈਟਲਿਨ ਫ੍ਰਾਇਟ ਵਰਗੇ ਕ੍ਰਿਕਟਰਾਂ ਦੇ ਵਿਆਹ ਰੁਕ ਗਏ ਹਨ। ਉੱਥੇ ਹੀ ਫਰਵਰੀ ਦੇ ਅਖੀਰਲੇ ਹਫ਼ਤੇ ਵਿਚ ਭਾਰਤੀ ਮੂਲ ਦੀ ਲੜਕੀ ਵਿਨੀ ਰਮਨ ਨਾਲ ਮੰਗਣੀ ਕਰ ਚੁੱਕੇ ਅਸਟ੍ਰੇਲੀਆ ਦੇ ਵੱਡੇ ਬੱਲੇਬਾਜ਼ ਗਲੇਨ ਮੈਕਸਵੈੱਲ ਦਾ ਵਿਆਹ ਵੀ ਟੱਲਣਾ ਤੈਅ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਮੈਕਸਵੈੱਲ ਨੂੰ ਆਈਪੀਐਲ ਸੀਜਨ 13 ਵਿਚ ਕਿੰਗਜ਼ ਇਲੈਵਨ ਪੰਜਾਬ ਨੇ 10.75 ਕਰੋੜ ਵਿਚ ਖਰੀਦਿਆ ਹੈ।

