ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਆਏ 36,571 ਨਵੇਂ ਮਾਮਲੇ, 150 ਦਿਨਾਂ ਵਿਚ ਸਭ ਤੋਂ ਘੱਟ ਹੈ ਇਹ ਅੰਕੜਾ

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 36,571 ਨਵੇਂ ਕੋਰੋਨਾ ਮਾਮਲੇ ਆਏ। ਸਰਗਰਮ ਮਾਮਲੇ 3,63,605 ਹੈ। ਇਹ ਗਿਣਤੀ ਪਿਛਲੇ 150 ਦਿਨਾਂ ਵਿਚ ਸਭ…

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 36,571 ਨਵੇਂ ਕੋਰੋਨਾ ਮਾਮਲੇ ਆਏ। ਸਰਗਰਮ ਮਾਮਲੇ 3,63,605 ਹੈ। ਇਹ ਗਿਣਤੀ ਪਿਛਲੇ 150 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 36401 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਆਈ.ਸੀ.ਐੱਮ.ਆਰ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 19 ਅਗਸਤ ਤੱਕ 502699702 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਉਥੇ ਹੀ 19 ਅਗਸਤ ਨੂੰ 1886271 ਲੋਕਾਂ ਦੇ ਸੈਂਪਲ ਲਏ ਗਏ। ਉਥੇ ਹੀ ਦੂਜੇ ਪਾਸੇ ਇਕ ਸਟੱਡੀ ਵਿਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਨੂੰ ਡੈਲਟਾ ਵੈਰੀਅੰਟ ਵੈਕਸੀਨੇਟ ਅਤੇ ਨਾਨ ਵੈਕਸੀਨੇਟ ਦੋਹਾਂ ਤਰ੍ਹਾਂ ਦੇ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਹ ਸਟੱਡੀ ਆਈ.ਸੀ.ਐੱਮ.ਆਰ. ਵਲੋਂ ਚੇਨਈ ਵਿਚ ਕੀਤੀ ਗਈ ਹੈ। ਇਸ ਸਟੱਡੀ ਮੁਤਾਬਕ ਡੈਲਟਾ ਵੈਰੀਅੰਟ ਵਿਚ ਇੰਨੀ ਸਮਰੱਥਾ ਹੈ ਕਿ ਇਹ ਵੈਕਸੀਨ ਲੈ ਚੁੱਕੇ ਅਤੇ ਵੈਕਸੀਨ ਨਾ ਲੈਣ ਵਾਲੇ ਦੋਹਾਂ ਤਰ੍ਹਾਂ ਦੇ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਹਾਲਾਂਕਿ ਇਸ ਵਿਚ ਵੈਕਸੀਨ ਲੈ ਚੁੱਕੇ ਲੋਕਾਂ ਲਈ ਮੌਤ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

Read more- ਜੰਮੂ-ਕਸ਼ਮੀਰ : ਕੁਲਗਾਮ ਵਿਚ ਆਪਣੀ ਪਾਰਟੀ ਦੇ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ

ਇਸ ਤੋਂ ਪਹਿਲਾਂ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ ਡਾਇਰੈਕਟਰ ਡਾ. ਐੱਸ.ਕੇ. ਸਿੰਘ ਨੇ ਕੋਰੋਨਾ ਦੇ ਡੈਲਟਾ ਵੈਰੀਅੰਟ ਦੇ ਪ੍ਰਭਾਵ ਅਤੇ ਵੈਰੀਅੰਟਸ ਆਫ ਕੰਸਰਨ ਨੂੰ ਲੈ ਕੇ ਦੋ ਤਰ੍ਹਾਂ ਦੇ ਸਰਵੀਲਾਂਸ ਦੱਸੇ ਸਨ। ਉਨ੍ਹਾਂ ਨੇ ਕਿਹਾ ਸੀ ਅਸੀਂ 2 ਤਰ੍ਹਾਂ ਦੀ ਨਿਗਰਾਨੀ ਕਰ ਰਹੇ ਸੀ। ਪਹਿਲਾ ਡੈਲਟਾ ਵੈਰੀਅੰਟ ਦੇ ਪ੍ਰਭਾਵ ਨੂੰ ਲੈ ਕੇ ਨਿਗਰਾਨੀ ਦੂਜਾ ਬਾਹਰ ਤੋਂ ਆਉਣ ਵਾਲੇ ਲੋਕਾਂ ਦੂਜਾ ਬਾਹਰ ਤੋਂ ਆਉਣ ਵਾਲੇ ਲੋਕਾਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਥੇ ਹੀ ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ ਵਿਚ ਕੇਰਲ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਡੈਲਟਾ ਪਲੱਸ ਸਟੇਟ ਦੀ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਤਿੰਨ ਸੂਬਿਆਂ ਤੋਂ ਝਾਰਖੰਡ ਆਉਣ ਵਾਲੇ ਯਾਤਰੀਆਂ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਇਸ ਲਈ ਰੇਲਵੇ ਦੇ ਡੀ.ਆਰ.ਐੱਮ. ਨੂੰ ਛੇਤੀ ਚਿੱਠੀ ਭੇਜੀ ਜਾਵੇਗੀ।

 

Leave a Reply

Your email address will not be published. Required fields are marked *