ਮੋਹਾਲੀ ਤੋਂ ਕਬੱਡੀ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣੇ ਵਾਲਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਮੋਹਾਲੀ ਵਿੱਚ ਦੇਰ ਰਾਤ 12 ਵਜੇ ਤੋਂ ਬਾਅਦ ਸੈਕਟਰ 80 ਵਿਚ ਖਿਡਾਰੀ ਦੀ ਸਕਾਰਪੀਓ ਕਾਰ ਅਤੇ ਇਕ ਹੋਂਡਾ ਟੈਕਸੀ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਗੱਡੀ ਸਿੱਧੀ ਡਰਾਈਵਰ ਦੀ ਖਿੜਕੀ ‘ਚ ਜਾ ਵੱਜੀ। ਟੱਕਰ ਕਾਰਨ ਉਸ ਦੀ ਕਾਰ ਪਲਟ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਕੈਬ ‘ਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਵਾਲ-ਵਾਲ ਬਚ ਗਏ।
ਦੱਸਿਆ ਜਾ ਰਿਹਾ ਹੈ ਖਿਡਾਰੀ ਨੇ ਜੂਨ ਮਹੀਨੇ ਕਨੈਡਾ ਚ ਹੋਣ ਵਾਲੇ ਕਬੱਡੀ ਕੱਪ ਚ ਹਿੱਸਾ ਲੈਣਾ ਸੀ। ਇੱਕ ਉੱਘੇ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ।
ਮੋਹਾਲੀ : ਸਰਕਾਰਪਿਓ ਦੇ ਡਰਾਈਵਰ ਵਾਲੇ ਦਰਵਾਜੇ ਵਿਚ ਸਿੱਧੀ ਆ ਵੱਜੀ ਤੇਜ਼ ਰਫ਼ਤਾਰ ਹੋਂਡਾ ਟੈਕਸੀ, ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਮੌਤ
ਮੋਹਾਲੀ ਤੋਂ ਕਬੱਡੀ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣੇ ਵਾਲਾ ਦੀ ਮੌਤ…
