ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਪਰ ਸੈਨਾ ਵੀ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ ਅਤੇ ਇਨ੍ਹਾਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਇਸੇ ਤਹਿਤ ਅੱਜ ਸ਼ਨਿਵਾਰ ਨੂੰ ਕੁਲਗਾਮ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ ਹੈ।
#UPDATE Two terrorists have been neutralised in the encounter that broke out between terrorists and security forces in Wanpora area of Kulgam, today. Arms and ammunition recovered. Search operation underway: Jammu and Kashmir Police https://t.co/7WQQpqvv90
— ANI (@ANI) May 30, 2020
ਮੀਡੀਆ ਰਿਪੋਰਟਾਂ ਅਨੁਸਾਰ ਕੁਲਗਾਮ ਜਿਲ੍ਹੇ ਦੇ ਵੈਨਪੋਰਾ ਵਿਚ ਸੁਰੱਖਿਆ ਬਲਾਂ ਨੂੰ ਦੋ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ , ਭਾਰਤੀ ਸੈਨਾ ਅਤੇ ਸੀਆਰਪੀਐਫ ਨੇ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਰਿਪੋਰਟਾਂ ਦੀ ਮੰਨੀਏ ਤਾਂ ਸੈਨਾ ਨੇ ਅੱਤਵਾਦੀਆ ਨੂੰ ਆਤਮ- ਸਮਰਪਣ ਕਰਨ ਲਈ ਕਿਹਾ, ਇਸ ਦੇ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਬੁਲਾ ਲਏ ਗਏ ਪਰ ਅੱਤਵਾਦੀਆਂ ਨੇ ਆਪਣੀ ਪਰਿਵਾਰ ਵਾਲਿਆਂ ਦੀ ਅਪੀਲ ਵੀ ਨਹੀਂ ਮੰਨੀ ਜਿਸ ਤੋਂ ਬਾਅਦ ਦੋਵੇ ਪਾਸਿਓ ਹੋਈ ਗੋਲੀਬਾਰੀ ਵਿਚ ਸੈਨਾ ਨੇ ਦੋਣਾਂ ਨੂੰ ਮਾਰ ਗਿਰਾਇਆ ਹੈ। ਸੁਰੱਖਿਆ ਬਲਾਂ ਨੂੰ ਪਹਿਲਾਂ ਇਹ ਇਨਪੁੱਟ ਮਿਲਿਆ ਸੀ ਕਿ ਇਹ ਦੋਣੇ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਹਨ ਪਰ ਹੁਣ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਮਾਰੇ ਗਏ ਅੱਤਵਾਦੀ ਹਿਜ਼ਬੁੱਲ ਮੁਜ਼ਾਹਿਦੀਨ ਦੇ ਨਾਲ ਸੰਬੰਧ ਰੱਖਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਰੱਖਿਆ ਬਲਾ ਨੇ ਅੱਤਵਾਦੀਆਂ ਦੀ 2019 ਵਿਚ ਹੋਏ ਪੁਲਵਾਮਾ ਹਮਲੇ ਵਰਗੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਦਰਅਸਲ ਬੀਤੇ ਵੀਰਵਾਰ ਨੂੰ ਪੁਲਵਾਮਾ ਜਿਲ੍ਹੇ ਵਿਚ ਸੈਨਾ ਨੇ ਸਮਾਂ ਰਹਿੰਦੇ ਹੋਏ ਇਕ ਅਜਿਹੀ ਗੱਡੀ ਨੂੰ ਕਾਬੂ ਕੀਤਾ ਸੀ ਜਿਸ ਵਿਚ ਲਗਭਗ 40 ਕਿੱਲੋ ਆਈਈਡੀ ਰੱਖੀ ਗਈ ਸੀ । ਸੈਨਾ ਨੇ ਇਸ ਨੂੰ ਬੰਬ ਡਿਸਪੋਜ਼ਲ ਦਸਤੇ ਨਾਲ ਮਿਲ ਕੇੇ ਗੱਡੀ ਸਮੇਤ ਹੀ ਡਿਫਿਊਜ਼ ਕਰ ਦਿੱਤਾ ਸੀ ਅਤੇ ਅੱਤਵਾਦੀਆਂ ਦੁਆਰਾ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਪਲੈਨਿੰਗ ਨਾਕਾਮਯਾਬ ਹੋ ਗਈ ਸੀ ।
