ਬੁਲਢਾਣਾ ਵਿਚ ਲੋਹੇ ਦੀਆਂ ਛੜਾਂ ਨਾਲ ਭਰੀ ਗੱਡੀ ਪਲਟੀ, 13 ਮਜ਼ਦੂਰਾਂ ਦੀ ਮੌਤ 3 ਜ਼ਖਮੀ

ਮੁੰਬਈ (ਇੰਟ.)- ਮਹਾਰਾਸ਼ਟਰ (Maharashtra) ਦੇ ਬੁਲਢਾਣਾ (Buldhana) ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ (Accident) ਵਿਚ 13 ਮਜ਼ਦੂਰਾਂ (13 Worker) ਦੀ ਮੌਤ (Death) ਹੋ ਗਈ ਹੈ। ਇਹ…

ਮੁੰਬਈ (ਇੰਟ.)- ਮਹਾਰਾਸ਼ਟਰ (Maharashtra) ਦੇ ਬੁਲਢਾਣਾ (Buldhana) ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ (Accident) ਵਿਚ 13 ਮਜ਼ਦੂਰਾਂ (13 Worker) ਦੀ ਮੌਤ (Death) ਹੋ ਗਈ ਹੈ। ਇਹ ਹਾਦਸਾ ਵਾਹਨ ਦੇ ਪਲਟ ਜਾਣ ਕਾਰਨ ਵਾਪਰਿਆ। ਪੁਲਿਸ (Police) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਸਿੰਦਖੇਰਾਜਾ ਤਹਿਸੀਲ ਦੇ ਤੜੇਗਾਓਂ ਨੇੜੇ ਸਮਰਿੱਧੀ ਹਾਈਵੇਅ (Highway) ‘ਤੇ ਇਕ ਡੰਪਰ ‘ਤੇ ਲੋਹੀ ਦੀ ਛੜ ਲੱਦੀ ਹੋਈ ਸੀ।

Can you predict death? - Telegraph India

Read more- 6ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ, ਪੁਲਿਸ ਨਾਲ ਖਹਿ ਪਏ ਮੁਲਾਜ਼ਮ 

ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਹਾਦਸੇ ਦੀ ਥਾਂ ਬਾਰਿਸ਼ ਦੀ ਵਜ੍ਹਾ ਨਾਲ ਸੜਕ ‘ਤੇ ਫਿਸਲਣ ਸੀ। ਗੱਡੀ ਸੜਕ ਤੋਂ ਫਿਸਲ ਕੇ ਦੂਰ ਖੇਤ ਵਿਚ ਜਾ ਕੇ ਪਲਟ ਗਈ, ਜਿਸ ਦੇ ਹੇਠਾਂ ਮਜ਼ਦੂਰ ਦਬ ਗਏ। ਗੱਡੀ ਪੂਰੀ ਤਰ੍ਹਾਂ ਨਾਲ ਲੋਹੇ ਦੀਆਂ ਛੜਾਂ ਨਾਲ ਭਰੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਣ ਡੰਪਰ ਸੜਕ ‘ਤੇ ਫਿਸਲ ਕੇ ਪਲਟ ਗਿਆ। ਇਸ ਦੇ ਕਾਰਣ ਇਸ ਵਿਚ ਸਵਾਰ 16 ਮਜ਼ਦੂਰ ਦਬ ਗਏ। ਹਾਦਸੇ ਵਿਚ 8 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਬਾਕੀ ਦੇ 5 ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ।

Corona patient in Maharashtra had to wait 12 hours for an ambulance|  Maharashtra में कोरोना के आगे बेबस हुई सरकार? कोरोना मरीज को 12 घंटे बाद  मिली एंबुलेंस| Hindi News, देश

Read more- 6ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ, ਪੁਲਿਸ ਨਾਲ ਖਹਿ ਪਏ ਮੁਲਾਜ਼ਮ 
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਿਵੇਂ ਹੀ ਸਥਾਨਕ ਲੋਕਾਂ ਨੂੰ ਹਾਦਸੇ ਦੀ ਖਬਰ ਲੱਗੀ, ਮੌਕੇ ‘ਤੇ ਪਹੁੰਚ ਗਏ ਅਤੇ ਮਜ਼ਦੂਰਾਂ ਨੂੰ ਬਾਹਰ ਕੱਢਣ ਲੱਗੇ। ਫਿਲਹਾਲ ਮੌਕੇ ‘ਤੇ ਜੇ.ਸੀ.ਬੀ. ਰਾਹੀਂ ਛੜਾਂ ਨੂੰ ਹਟਾਇਆ ਜਾ ਰਿਹਾ ਹੈ। ਜ਼ਖਮੀ ਮਜ਼ਦੂਰਾਂ ਦਾ ਇਲਾਜ ਜਾਰੀ ਹੈ। ਘਟਨਾ ਦੇ ਵਿਸਥਾਰਤ ਵੇਰਵੇ ਦੀ ਉਡੀਕ ਹੈ।

Leave a Reply

Your email address will not be published. Required fields are marked *