ਘਬਰਾਏ ਇਮਰਾਨ ਖਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਲਈ ਦੱਸਿਆ ਖਤਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਕਹਿਰ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵੱਲ ਧਿਆਨ ਦੇਣ ਦੀ ਥਾ ਮੋਦੀ ਸਰਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਕਹਿਰ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵੱਲ ਧਿਆਨ ਦੇਣ ਦੀ ਥਾ ਮੋਦੀ ਸਰਕਾਰ ਦੀ ਆਲੋਚਨਾ ਕਰਨ ਵਿਚ ਵਿਅਸਤ ਵਿਖਾਈ ਦੇ ਰਹੇ ਹਨ। ਦਰਅਸਲ ਇਮਰਾਨ ਖਾਨ ਨੇ ਟਵੀਟ ਕਰਦੇ ਇਕ ਵਾਰ ਫਿਰ ਜੰਮੂ ਕਸ਼ਮੀਰ ਦਾ ਰੋਣਾ ਰੋਇਆ ਹੈ ਅਤੇ ਮੋਦੀ ਸਰਕਾਰ ਨੂੰ ਗੁਆਂਢੀ ਦੇਸ਼ਾਂ ਦੇ ਲਈ ਖਤਰਾ ਦੱਸਿਆ ਹੈ।

ਇਮਰਾਨ ਖਾਨ ਦੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਹਿੰਦੂ ਕੱਟੜਪੰਥੀ ਮੋਦੀ ਸਰਕਾਰ ਆਪਣੀ ਹੰਕਾਰੀ ਵਿਸਤਾਰਵਾਦੀ ਨੀਤੀਆਂ ਨਾਲ ਨਾਜੀਆਂ ਦੇ ਲੇਬਨਸਰਾਮ ਦੇ ਤਰ੍ਹਾ, ਭਾਰਤ ਦੇ ਗੁਆਂਢੀਆਂ ਲਈ ਖਤਰਾ ਬਣਦੀ ਜਾ ਰਹੀ ਹੈ। ਬੰਗਲਾਦੇਸ਼ ਨੂੰ ਸਿਟਿਜਨਸ਼ਿਪ ਐਕਟ, ਚੀਨ ਅਤੇ ਨੇਪਾਲ ਦੇ ਨਾਲ ਸੀਮਾ ਵਿਵਾਦ ਅਤੇ ਪਾਕਿਸਤਾਨ ਵਿਰੁੱਧ ਭਾਰਤ ਦੇ ਝੂਠੇ ਫਲੈਗ ਆਪਰੇਸ਼ਨ ਇਸ ਦਾ ਉਦਾਹਰਣ ਹਨ”।

ਤਿਲਮਿਲਾਏ ਇਮਰਾਨ ਖਾਨ ਇੱਥੇ ਹੀ ਨਹੀਂ ਰੁੱਕ ਉਨ੍ਹਾਂ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ”ਆਜ਼ਾਦ ਕਸ਼ਮੀਰ(ਪੀਓਕੇ) ਉੱਤੇ ਭਾਰਤ ਦਾ ਦਾਅਵਿਆਂ ਅਤੇ ਉੱਥੇ ਹਰ ਦਿਨ ਦਖਲ ਵਧਾਉਣ ਦੀ ਇਹ ਨੀਤੀ ਜਿਨੇਵਾ ਕਨਵੈਨਸ਼ਨ ਦਾ ਉਲੰਘਣ ਹੈ ਅਤੇ ਯੁੱਧ ਅਪਰਾਧ ਦੇ ਸ੍ਰੇਣੀ ਵਿਚ ਆਉਂਦਾ ਹੈ। ਭਾਰਤ ਦੀ ਫਾਸੀਵਾਦੀ ਮੋਦੀ ਸਰਕਾਰ ਇੱਥੇ ਰਹਿ ਰਹੇ ਘੱਟਗਿਣਤੀਆਂ ਦੇ ਲਈ ਖਤਰਾ ਹੈ ਅਤੇ ਉਨ੍ਹਾਂ ਨੂੰ ਸੈਕੇਂਡ ਕਲਾਸ ਦਾ ਸਿਟਿਜਨ ਬਣਾ ਕੇ ਰੱਖਣਾ ਚਾਹੁੰਦੀ ਹੈ। ਇਹ ਇਸ ਖੇਤਰ ਦੀ ਸ਼ਾਂਤੀ ਲਈ ਇਕ ਵੱਡਾ ਖਤਰਾ ਹੈ”। ਦੱਸ ਦਈਏ ਕਿ ਇੱਕਲੇ ਇਮਰਾਨ ਖਾਨ ਹੀ ਨਹੀਂ ਬਲਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਲਗਾਤਾਰ ਭਾਰਤ ਦੀ ਕਸ਼ਮੀਰ ਨੀਤੀ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਕੁਰੈਸ਼ੀ ਨੇ ਪਿਛਲੇ ਦਿਨਾਂ ਵਿਚ ਇਕ ਟਵੀਟ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਅਤੇ ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਮੋਦੀ ਦੀ ਦ੍ਰਾਵਿੜਿਅਨ ਪ੍ਰਭਾਵਸ਼ਾਲੀ ਵਿਚਾਰਧਾਰਾ ਦੀ ਆਲੋਚਨਾ ਕਰਨ ਜਿਸ ਵਿਚ ਇਸਲਾਮੋਫੋਬੀਆ ਅਤੇ ਹਿੰਸਾ ਦੇ ਨਾਲ-ਨਾਲ ਖੇਤਰੀ ਅਸਥਿਰਤਾ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ।

Leave a Reply

Your email address will not be published. Required fields are marked *