ਪੰਜਾਬ ਸਰਕਾਰ ਦੀ 1500 ਰੁਪਏ ਵਾਲੀ ਸਕੀਮ ਦਾ ਅਸਰ: ਜਾਤੀ ਸਰਟੀਫਿਕੇਟ ਬਣਾਉਣ ਲਈ ਸਾਂਝ ਕੇਂਦਰਾਂ ‘ਚ ਲੱਗੀਆਂ ਲੰਬੀਆਂ ਲਾਈਨਾਂ

ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਐਲਾਨੀ ਗਈ ਵਿੱਤੀ ਸਹਾਇਤਾ ਹਾਸਲ ਕਰਨ ਦੀ ਤਾਂਘ ਵਿੱਚ ਹੁਣ ਸਾਂਝ ਕੇਂਦਰਾਂ ਅਤੇ ਤਹਿਸੀਲ ਦਫ਼ਤਰਾਂ ਵਿੱਚ ਔਰਤਾਂ ਦਾ…

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਐਲਾਨੀ ਗਈ ਵਿੱਤੀ ਸਹਾਇਤਾ ਹਾਸਲ ਕਰਨ ਦੀ ਤਾਂਘ ਵਿੱਚ ਹੁਣ ਸਾਂਝ ਕੇਂਦਰਾਂ ਅਤੇ ਤਹਿਸੀਲ ਦਫ਼ਤਰਾਂ ਵਿੱਚ ਔਰਤਾਂ

ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਐਲਾਨੀ ਗਈ ਵਿੱਤੀ ਸਹਾਇਤਾ ਹਾਸਲ ਕਰਨ ਦੀ ਤਾਂਘ ਵਿੱਚ ਹੁਣ ਸਾਂਝ ਕੇਂਦਰਾਂ ਅਤੇ ਤਹਿਸੀਲ ਦਫ਼ਤਰਾਂ ਵਿੱਚ ਔਰਤਾਂ ਦਾ ਹੜ੍ਹ ਆ ਗਿਆ ਹੈ। ਸਕੀਮ ਦਾ ਲਾਭ ਲੈਣ ਲਈ ਜ਼ਰੂਰੀ ਦਸਤਾਵੇਜ਼ ‘ਜਾਤੀ ਸਰਟੀਫਿਕੇਟ’ ਬਣਾਉਣ ਲਈ ਔਰਤਾਂ ਸਵੇਰੇ 6 ਵਜੇ ਤੋਂ ਹੀ ਲਾਈਨਾਂ ਵਿੱਚ ਲੱਗ ਰਹੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਲਈ ਭੀੜ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਤੜਕੇ ਸਵੇਰੇ ਲਾਈਨਾਂ ਵਿੱਚ ਲੱਗਣ ਲਈ ਮਜਬੂਰ ਔਰਤਾਂ

ਸਾਂਝ ਕੇਂਦਰਾਂ ਦੇ ਬਾਹਰ ਖੜ੍ਹੀਆਂ ਔਰਤਾਂ ਨੇ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਚੱਕਰ ਕੱਟ ਰਹੀਆਂ ਹਨ। ਉਨ੍ਹਾਂ ਕਿਹਾ, “ਅਸੀਂ ਸਵੇਰੇ 6 ਵਜੇ ਹੀ ਘਰੋਂ ਆ ਕੇ ਲਾਈਨ ਵਿੱਚ ਲੱਗ ਜਾਂਦੇ ਹਾਂ ਤਾਂ ਜੋ ਸਾਡਾ ਨੰਬਰ ਆ ਸਕੇ। ਟੋਕਨ ਵੰਡੇ ਜਾਣ ਦੇ ਬਾਵਜੂਦ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਕਈ ਵਾਰ ਸਾਰਾ ਦਿਨ ਖੜ੍ਹਨ ਤੋਂ ਬਾਅਦ ਵੀ ਖਾਲੀ ਹੱਥ ਮੁੜਨਾ ਪੈਂਦਾ ਹੈ।” ਔਰਤਾਂ ਮੁਤਾਬਕ ਸਰਕਾਰੀ ਸਕੀਮ ਦਾ ਫਾਰਮ ਭਰਨ ਲਈ ਜਾਤੀ ਸਰਟੀਫਿਕੇਟ ਲਾਜ਼ਮੀ ਹੈ, ਜਿਸ ਕਾਰਨ ਇਹ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

2500 ਤੋਂ ਵੱਧ ਅਰਜ਼ੀਆਂ ਪੈਂਡਿੰਗ

ਇਸ ਮਸਲੇ ‘ਤੇ ਜਦੋਂ ਤਹਿਸੀਲਦਾਰ ਬਟਾਲਾ ਅਰਜੁਨ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਸਰਟੀਫਿਕੇਟ ਬਣਵਾਉਣ ਵਾਲਿਆਂ ਦੀ ਗਿਣਤੀ ਵਿੱਚ ਅਚਾਨਕ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਇਸ ਵੇਲੇ ਲਗਭਗ 2500 ਜਾਤੀ ਸਰਟੀਫਿਕੇਟਾਂ ਦੀਆਂ ਅਰਜ਼ੀਆਂ ਪੈਂਡਿੰਗ ਹਨ। ਅਸੀਂ ਰੋਜ਼ਾਨਾ 100 ਤੋਂ ਵੱਧ ਸਰਟੀਫਿਕੇਟ ਜਾਰੀ ਕਰ ਰਹੇ ਹਾਂ, ਪਰ ਰੋਜ਼ਾਨਾ 200 ਤੋਂ ਵੱਧ ਨਵੀਆਂ ਅਰਜ਼ੀਆਂ ਆ ਰਹੀਆਂ ਹਨ।”

ਪ੍ਰਸ਼ਾਸਨ ਵੱਲੋਂ ਜਲਦ ਨਿਪਟਾਰੇ ਦਾ ਭਰੋਸਾ

ਤਹਿਸੀਲਦਾਰ ਨੇ ਭਰੋਸਾ ਦਿੱਤਾ ਕਿ ਸਟਾਫ਼ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਔਰਤਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਲੈ ਕੇ ਔਰਤਾਂ ਵਿੱਚ ਭਾਰੀ ਉਤਸ਼ਾਹ ਹੈ, ਪਰ ਦਸਤਾਵੇਜ਼ਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪੈ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਮੋਬਾਇਲ ਟਾਵਰਾਂ ਤੋਂ ਲੱਖਾਂ ਦੇ ਕਾਰਡ ਚੋਰੀ ਕਰਨ ਵਾਲਾ ਗਿਰੋਹ ਕਾਬੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *