ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਵਾਲੀ ਨੂੰ ਲੈਕੇ ਹਰ ਥਾਂ ਤੇ ਰੋਣਕਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ ਪ੍ਰਸਾਸ਼ਨ ਵੱਲੋਂ ਵੀ ਪਟਾਕਿਆਂ ਨੂੰ ਲੈਕੇ ਆਪਣੀ ਸਖਤੀ ਵਰਤ ਰਹੀ ਹੈ। ਪਰ ਸਖਤੀ ਦਾ ਅਸਰ CM ਸਿਟੀ ਚ ਬਿਲਕੁੱਲ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਦਸ ਦਈਏ ਕਿ ਸੀਐੱਮ ਸਿਟੀ ਪਟਿਆਲਾ ਚ ਬਿਨ੍ਹਾਂ ਲਾਈਸੈਂਸ ਤੋਂ ਪਟਾਕੇ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਫ ਇਕ ਸ਼ਖਸ ਦੇ ਲਾਈਸੈਂਸ ਹੇਠ 25 ਦੁਕਾਨਾਂ ਲੱਗੀਆਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ DC ਦਾ ਕਹਿਣਾ ਹੈ ਕਿ ਨਾਜਾਇਜ਼ ਪਟਾਖੇ ਲਗਾਉਣ ਵਾਲੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਹੋਵੇਗੀ।

